26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡਬਲਜੀਤ ਸਿੰਘ ਧੌਂਸੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਬੁਲਾਰਾ ਨਿਯੁਕਤ

Ad Position 21
No active advertisement
ਅਜੀਤ ਡੈਸਕ 17-04-2026
ਫ਼ਰੀਦਕੋਟ, 16 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਕਾਂਗਰਸ ਪਾਰਟੀ ਨੇ 2027 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਨਰਲ ਸਕੱਤਰ ਸੰਦੀਪ ਸਿੰਘ ਸੰਧੂ ਦੀ ਰਹਿਣਨੁਮਾਈ ਹੇਠ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਪਾਰਟੀ ਵਲੋਂ ਜਾਰੀ ਸੂਚੀ 'ਚ ਸੀਨੀਅਰ ਕਾਂਗਰਸੀ ਆਗੂ ਡਬਲਜੀਤ ਸਿੰਘ ਧੌਂਸੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਡਬਲਜੀਤ ਸਿੰਘ ਧੌਂਸੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਤੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ, ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਨਿਯੁਕਤੀ 'ਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਧਨਜੀਤ ਸਿੰਘ ਧਨੀ ਵਿਰਕ, ਅਜੈਪਾਲ ਸਿੰਘ ਸੰਧੂ ਮੈਂਬਰ ਪੀਪੀਸੀਸੀ, ਦਰਸ਼ਨ ਸਿੰਘ ਢਿੱਲਵਾਂ ਮੈਂਬਰ ਪੀਪੀਸੀਸੀ, ਸੂਰਜ ਭਾਰਦਵਾਜ, ਪਵਨ ਗੋਇਲ, ਸਿਕੰਦਰ ਸਿੰਘ ਮੜਾਕ, ਦਰਸ਼ਨ ਸਿੰਘ ਸਹੋਤਾ, ਪ੍ਰਭਜੀਤ ਬਾਜਾਖਾਨਾ, ਵਿਕਾਸ ਘੰਟੀ ਡੋਡ, ਸਿਕੰਦਰ ਸਿੰਘ, ਮਾਸਟਰ ਬਲਦੇਵ ਸਿੰਘ ਸਾਬਕਾ ਵਿਧਾਇਕ, ਸੱਤਾ ਭਾਊ ਕਾਸਮ ਭੱਟੀ, ਡੀਸਰ ਸੂਰਘੂਰੀ, ਅਮਰਜੀਤ ਸਿੰਘ ਸੁੱਖਾ ਖਾਰਾ, ਜੈ ਪ੍ਰਕਾਸ਼ ਸ਼ਰਮਾ, ਭੁਪਿੰਦਰ ਸਾਗੂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਚੇਅਰਮੈਨ ਲਖਵੀਰ ਸਿੰਘ ਲੱਖਾ, ਬੀ.ਸੀ. ਸੈੱਲ ਦੇ ਚੇਅਰਮੈਨ ਸੁਖਦੇਵ ਸਿੰਘ ਠੇਕੇਦਾਰ, ਰਿੱਕੀ ਗਾਂਧੀ ਬਲਾਕ ਪ੍ਰਧਾਨ ਫ਼ਰੀਦਕੋਟ ਸ਼ਹਿਰੀ, ਹਰਦੇਵ ਸਰਪੰਚ ਵੀਰੇਵਾਲਾ, ਕੁਲਵਿੰਦਰ ਸਿੰਘ ਸਰਪੰਚ ਪੱਖੀ ਕਲਾਂ, ਹਰਵਿੰਦਰ ਸਿੰਘ ਟਿੱਕਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਗੁਰਸ਼ਵਿੰਦਰ ਸਿੰਘ ਮਚਾਕੀ, ਫ਼ਰੀਦਕੋਟ ਦਿਹਾਤੀ ਹਰਫੂਲ ਸਿੰਘ ਗਿੱਲ, ਡਾ. ਕਸ਼ਮੀਰ ਸਿੰਘ, ਡਾ. ਗੁਰਮੇਲ ਸਿੰਘ, ਡਾ. ਜਗੀਰ ਸਿੰਘ, ਬਲਜੀਤ ਸਿੰਘ ਗੋਰਾ, ਰਣਜੀਤ ਸਿੰਘ ਭੋਲੂਵਾਲਾ, ਗਿੰਦਰਜੀਤ ਸਿੰਘ ਸੇਖੋਂ, ਅਮਿਤ ਜੁਗਨੂੰ, ਸਿਲੈਚੀ ਗੁਪਤਾ, ਵਿਵੇਕ ਬਾਂਸਲ, ਵਿਨੋਦ ਕੁਮਾਰ ਬਿੱਟੂ ਪ੍ਰਧਾਨ, ਚਰਨਜੀਤ ਸ਼ਰਮਾ, ਲਖਵਿੰਦਰ ਸਿੰਘ ਰੋੜੀਕਪੂਰਾ ਨੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਹੈਂਡਬਾਲ ਕੋਚ ਜਸਵੰਤ ਰਾਏ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਅਗਲੀ ਖ਼ਬਰ ਘੋੜਾ ਟਰਾਲਾ ਚੋਰੀ ਕਰਨ ਵਾਲਾ ਟਰੇਲਰ ਸਮੇਤ ਕਾਬੂ
Ad Position 24