ਜੈਤੋ, 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸੀ.ਬੀ.ਐਸ.ਈ ਜਮਾਤ 10ਵੀਂ ਦੇ ਨਤੀਜੇ ਸੈਸ਼ਨ 2025-26 ਬੀਤੇ ਦਿਨ ਐਲਾਨੇ ਗਏ, ਜਿਸ ਵਿਚ ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਵਿਚ ਉੱਚ ਰੈਂਕ ਪ੍ਰਾਪਤ ਕਰਕੇ ਇਕ ਵਿਸ਼ੇਸ਼ ਰਿਕਾਰਡ ਕਾਇਮ ਕੀਤਾ | ਜੈਤੋ ਇਲਾਕੇ ਵਿਚੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਪ੍ਰਤਿਭਾਸ਼ਾਲੀ ਵਿਦਿਆਰਥਣ ਹਰਨੂਰ ਕੌਰ ਨੇ 97.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਨਿਸ਼ਠਾ ਨੇ 96.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ, ਨਵਨੀਤ ਕÏਰ ਅਤੇ ਲਿਤਿਕਾ ਨੇ 95.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ¢ ਕਾਰਤਿਕ ਨੇ 93.8 ਪ੍ਰਤੀਸ਼ਤ, ਕੁਸ਼ਮੀਤ ਕÏਰ ਨੇ 92.8 ਪ੍ਰਤੀਸ਼ਤ ਅਤੇ ਪਰੀਸ਼ਾ ਗੋਇਲ ਨੇ 92.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਹਰਨੂਰ ਕੌਰ ਨੇ ਪੰਜਾਬੀ ਵਿਚ 100 ਅਤੇ ਨਿਸ਼ਠਾ ਨੇ ਹਿਸਾਬ ਵਿਚੋਂ 100 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਤੋਂ ਇਲਾਵਾ ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਨੇ ਅੰਗਰੇਜ਼ੀ (95), ਲਿਤਿਕਾ ਦੇ ਵਿਗਿਆਨ (99), ਹਰਨੂਰ ਕੌਰ ਸਮਾਜਿਕ ਵਿਗਿਆਨ ਅਤੇ ਇਨਫੋਰਮੇਸ਼ਨ ਟੈਕਨੋਲੋਜੀ (99) ਅਤੇ ਨਿਸ਼ਠਾ ਨੇ ਹਿੰਦੀ (99) ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ | ਇਨ੍ਹਾਂ ਵਿਦਿਆਰਥਣਾਂ ਨੇ ਆਪਣੀਆਂ ਅਸਾਧਾਰਨ ਅਕਾਦਮਿਕ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ | ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉੱਚ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ | ਸਕੂਲ ਦੀ ਪ੍ਰਬੰਧਨ ਕਮੇਟੀ ਅਤੇ ਪਿ੍ੰਸੀਪਲ ਪਿ੍ਅੰਕਾ ਮਹਿਤਾ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਚੰਗੇ ਨਤੀਜਿਆਂ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ |