ਫ਼ਰੀਦਕੋਟ, 16 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸੀ.ਬੀ.ਐਸ.ਈ. ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100 ਫ਼ੀਸਦੀ ਰਿਹਾ ਹੈ | ਸਕੂਲ ਪਿ੍ੰਸੀਪਲ ਅਪੂਰਵ ਦੇਵਗਨ ਨੇ ਦੱਸਿਆ ਕਿ ਕੁੱਲ 283 ਵਿਦਿਆਰਥੀ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਸੁਖਮਨਜੀਤ ਸਿੰਘ ਪੁੱਤਰ ਬੋਹੜ ਸਿੰਘ ਅਤੇ ਜਸਮੀਨ ਪੁੱਤਰੀ ਘਨੱਈਆ ਲਾਲ ਨੇ 99.8% ਅੰਕ ਲੈ ਕੇ ਪਹਿਲਾ, ਯਸੇਨ ਖੰਨਾ ਨੇ 99.6% ਅੰਕ ਲੈ ਕੇ ਦੂਜਾ ਅਤੇ ਅੰਮਿ੍ਤਪਾਲ ਸਿੰਘ ਸੇਖੋਂ ਪੁੱਤਰ ਰਾਜਿੰਦਰ ਸਿੰਘ ਸੇਖੋਂ, ਪਰਾਂਜਲ ਗਰਗ ਪੁੱਤਰ ਨਵੀਨ ਗਰਗ ਅਤੇ ਅਰਪਿਤ ਅਰੋੜਾ ਪੁੱਤਰੀ ਜਸਵਿੰਦਰ ਪਾਲ ਸਿੰਘ ਨੇ 99.4% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | 124 ਬੱਚਿਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ | ਵਿਸ਼ਾ ਅਨੁਸਾਰ ਆਈ.ਟੀ. ਵਿਸ਼ੇ ਵਿਚ 43, ਪੰਜਾਬੀ ਵਿਸ਼ੇ ਵਿਚ 16, ਅੰਗਰੇਜ਼ੀ ਵਿਚੋਂ 13, ਸਾਇੰਸ ਵਿਸ਼ੇ 'ਚੋਂ 2, ਮੈਥ ਵਿਚੋਂ 6 ਅਤੇ ਸਮਾਜਿਕ ਸਿੱਖਿਆ ਵਿਚੋਂ 7 ਵਿਦਿਆਰਥੀਆਂ ਨੇ ਕ੍ਰਮਵਾਰ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਚਮਕਾਇਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਮ ਸਕੱਤਰ ਜਸਬੀਰ ਸਿੰਘ ਸੰਧੂ, ਡਾ. ਗੁਰਸੇਵਕ ਸਿੰਘ ਵਾਈਸ ਪ੍ਰਧਾਨ ਅਤੇ ਸਵਰਨਜੀਤ ਸਿੰਘ ਗਿੱਲ ਖ਼ਜ਼ਾਨਚੀ ਨੇ ਵਧੀਆ ਨਤੀਜਾ ਆਉਣ 'ਤੇ ਪਿ੍ੰਸੀਪਲ ਅਪੂਰਵ ਦੇਵਗਨ, ਰਵਿੰਦਰ ਰਜਿਸਟਰਾਰ-ਕਮ-ਪਿ੍ੰਸੀਪਲ, ਵਾਈਸ ਪਿ੍ੰ. ਰਾਕੇਸ਼ ਧਵਨ, ਕੋਆਰਡੀਨੇਟਰ ਪਿ੍ਯਾਵਧਾ ਭੁੱਲਰ ਅਤੇ ਦਸਵੀਂ ਜਮਾਤ ਦੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ |