ਹੈਰੋਇਨ ਸਮੇਤ ਪੁਲਿਸ ਵਲੋਂ 4 ਗਿ੍ਫ਼ਤਾਰ
ਅਜੀਤ ਡੈਸਕ
17-04-2026
7 ਗ੍ਰਾਮ ਹੈਰੋਇਨ ਸਮੇਤ ਦੋ ਗਿ੍ਫ਼ਤਾਰ : ਸਹਾਇਕ ਥਾਣੇਦਾਰ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਟੀ. ਪੁਆਇੰਟ ਕੱਚਾ ਬੀੜ ਰੋਡ ਫ਼ਰੀਦਕੋਟ ਤੋਂ ਬਠਿੰਡਾ ਹਾਈਵੇ ਕੋਟਕਪੂਰਾ ਮੋੜ ਉਪਰ ਪੁੱਜੀ ਤਾਂ ਪੁਲੀ ਕੋਲ 2 ਨੌਜਵਾਨ ਮੋਨੇ ਬੈਠੇ ਦਿਖਾਈ ਦਿੱਤੇ | ਇਕ ਨੌਜਵਾਨ ਦੇ ਹੱਥ 'ਚ ਲਿਫ਼ਾਫ਼ੀ ਫੜ੍ਹੀ ਹੋਈ ਸੀ ਤੇ ਦੂਸਰਾ ਉਸ ਲਿਫ਼ਾਫ਼ੀ ਵਿਚੋਂ ਕੁਝ ਸੁੰਘ ਰਿਹਾ ਸੀ | ਪੁਲਿਸ ਨੂੰ ਦੇਖ ਕੇ ਨੌਜਵਾਨ ਵਿਸ਼ਨੂੰ ਸਿੰਘ ਨੇ ਆਪਣੇ ਹੱਥ ਵਿਚ ਫੜ੍ਹੀ ਇਕ ਪਾਰਦਰਸ਼ੀ ਮੋਮੀ ਲ਼ਿਫ਼ਾਫ਼ੀ ਹੇਠਾਂ ਸੁੱਟ ਦਿੱਤੀ ਤੇ ਆਪ ਦੋਨੋਂ ਜਣੇ ਤੇਜ਼ਕਦਮੀ ਤੁਰਨ ਲੱਗੇ | ਇਨ੍ਹਾਂ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ | ਤਲਾਸ਼ੀ ਦੌਰਾਨ 7 ਗ੍ਰਾਮ ਹੈਰੋਇਨ ਸਮੇਤ ਪਾਰਦਰਸ਼ੀ ਲਿਫ਼ਾਫ਼ੀ ਬਰਾਮਦ ਹੋਈ | ਇਸ ਸਬੰਧ 'ਚ ਵਿਸ਼ਨੂੰ ਸਿੰਘ ਤੇ ਦੀਪਕ ਕੁਮਾਰ ਦੋਵੇਂ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |