25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅੱਠਵੀ ਜਮਾਤ 'ਚੋਂ ਮੈਰਿਟ ਸੂਚੀ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 17-04-2026
ਬਾਜਾਖਾਨਾ, 16 ਅਪ੍ਰੈਲ (ਜੀਵਨ ਗਰਗ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਹੰਸ ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਭਿੰਦਰ ਸਿੰਘ 600 'ਚੋਂ 591 ਅੰਕ ਹਾਸਿਲ ਕਰਕੇ ਬੋਰਡ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਪੰਜਾਬ 'ਚ 52 ਸਥਾਨ 'ਤੇ ਦਰਜ ਕਰਵਾ ਕਿ ਆਪਣੇ ਮਾਪਿਆਂ, ਆਪਣੀ ਵਿਦਿਅਕ ਸੰਸਥਾਂ ਅਤੇ ਆਪਣੇ ਅਧਿਆਪਕ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਹੰਸ ਰਾਜ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਨੇ ਕਿਹਾ ਕਿ ਇਹ ਲੜਕੀ, ਇਸ ਦੇ ਮਾਪੇ ਸਕੂਲ ਪਿ੍ੰਸੀਪਲ ਤੇ ਅਧਿਆਪਕ ਵਧਾਈ ਦੇ ਪਾਤਰ ਹਨ | ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਇਲਾਕੇ 'ਚ ਸੰਸਥਾ ਨਾਂਅ ਹੋਰ ਪ੍ਰਸਿੱਧ ਹੋਇਆ | ਇਸ ਮੌਕੇ ਮਾ. ਨਛੱਤਰ ਸਿੰਘ, ਪ੍ਰੋ. ਰਾਜਪਾਲ ਸੋਹੀ, ਪਿ੍ੰ. ਸਿਮਰਜੀਤ ਕੌਰ, ਡਾ. ਸਿਮਰਤੀ ਸ਼ਰਮਾ ਆਦਿ ਨੇ ਵੀ ਅਰਸ਼ਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾਂ ਕਰਦਿਆਂ ਕਿਹਾ ਇਸ ਵਿਦਿਆਰਥਣ ਤੋਂ ਇਸ ਮਾਪਿਆਂ ਤੇ ਸੰਸਥਾ ਨੂੰ ਬਹੁਤ ਉਮੀਦਾਂ ਹਨ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਨ੍ਹਾਂ ਨੂੰ ਸੰਸਥਾ ਦੇ ਚੇਅਰਮੈਨ ਅਤੇ ਸਕੂਲ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਪੰਚ ਤਰਸੇਮ ਸਿੰਘ ਬਰਾੜ ਨੂੰ ਪੰਜਗਰਾਈਾ ਕਲਾਂ ਬਲਾਕ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਢੈਪਈ ਦੀ ਅੱਠਵੀਂ ਸ਼੍ਰੇਣੀ ਦਾ ਨਤੀਜ਼ਾ ਸ਼ਾਨਦਾਰ ਰਿਹਾ
Ad Position 24