ਪੰਜਗਰਾਈਾ ਕਲਾਂ, 16 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕਾਂਗਰਸ ਦੇ ਸੀਨੀਅਰ ਆਗੂ ਤਰਸੇਮ ਸਿੰਘ ਬਰਾੜ ਸਾਬਕਾ ਸਰਪੰਚ ਨੂੰ ਪੰਜਗਰਾਈਾ ਕਲਾਂ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਸਾਬਕਾ ਐਮ.ਪੀ ਮੁਹੰਮਦ ਸਦੀਕ, ਸਾਬਕਾ ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਸੰਧੂ, ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਜ਼ਿਲ੍ਹਾ ਜਨਰਲ ਸਕੱਤਰ ਅਮਰਿੰਦਰ ਸਿੰਘ ਬੰਨੀ ਬਰਾੜ, ਸਾਬਕਾ ਸਰਪੰਚ ਊਧਮ ਸਿੰਘ ਅÏਲਖ, ਰਮੇਸ਼ ਕੁਮਾਰ ਕਾਲਾ ਕੱਕੜ, ਗਮਦੂਰ ਸਿੰਘ ਬਰਾੜ, ਸਾਬਕਾ ਸਰਪੰਚ ਰਾਮ ਸਿੰਘ, ਨਿਰਭੈ ਸਿੰਘ ਬਰਾੜ, ਅਮਰੀਕ ਸਿੰਘ ਜਿਉਣ ਵਾਲਾ, ਤਰਲੋਚਨ ਸਿੰਘ ਜਿਉਣ ਵਾਲਾ, ਬਲਜੀਤ ਸਿੰਘ ਬਰਾੜ, ਪ੍ਰੀਤ ਭਲੂਰੀਆ ਬਰਗਾੜੀ, ਰਣਜੀਤ ਸਿੰਘ, ਸੁਖਜੀਤ ਸਿੰਘ ਸਰਪੰਚ ਕੋਠੇ ਹਵਾਨਾ, ਯੋਧਵੀਰ ਸਿੰਘ ਸਰਪੰਚ ਢਿੱਲਵਾਂ, ਨੀਲਾ ਨਾਨਕਸਰ, ਹਰਬੰਸ ਸਿੰਘ ਆਦਿ ਨੇ ਪਾਰਟੀ ਹਾਈਕਮਾਨ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦਾ ਧੰਨਵਾਦ ਕੀਤਾ ਹੈ |