25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪਿੰਡ ਰੋੜੀਕਪੂਰਾ ਦੇ ਕਿਸਾਨ ਦੀ ਢਾਈ ਏਕੜ ਕਣਕ ਅੱਗ ਨਾਲ ਸੜ ਕੇ ਸੁਆਹ <br/>

Ad Position 21
No active advertisement
ਅਜੀਤ ਡੈਸਕ 20-04-2026
ਜੈਤੋ, 19 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰੋੜੀਕਪੂਰਾ 'ਚ ਉਸ ਸਮੇਂ ਦੁਖਦਾਈ ਘਟਨਾ ਵਾਪਰੀ ਜਦੋਂ 2 ਕਿਸਾਨਾਂ ਦੀ ਲਗਭਗ ਢਾਈ ਏਕੜ ਤਿਆਰ ਖੜੀ ਕਣਕ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ | ਇਸ ਘਟਨਾ ਨਾਲ ਪੀੜਤ ਕਿਸਾਨ ਹਰਪਾਲ ਸਿੰਘ ਤੇ ਕਸ਼ਮੀਰ ਸਿੰਘ ਪੁੱਤਰ ਗੁਰਚਰਨ ਸਿੰਘ ਜੋ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ, ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੇ ਅੱਗ 'ਤੇ ਕਾਬੂ ਪਾਉਣ ਲਈ ਯਤਨ ਕੀਤੇ, ਪਰ ਅੱਗ ਦੀ ਤੀਬਰਤਾ ਕਾਰਨ ਵੱਡਾ ਨੁਕਸਾਨ ਹੋ ਚੁੱਕਾ ਸੀ | ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਹਾਲੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ | ਘਟਨਾ ਦੀ ਸੂਚਨਾ ਮਿਲਣ 'ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਅਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਧਰਮਜੀਤ ਰਾਮੇਆਣਾ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਅਰਵਿੰਦਰ ਸਿੰਘ ਬਿੰਦਰ ਸਰਪੰਚ ਗੁਲਾਬਗੜ੍ਹ (ਰੋੜੀਕਪੂਰਾ), ਰਮਨਦੀਪ ਸਿੰਘ ਮਾਨ, ਰਾਜਾ ਸਿੰਘ ਪੰਚ, ਅੰਮਿ੍ਤਪਾਲ ਸਿੰਘ ਬਰਾੜ, ਰਣਜੀਤ ਸਿੰਘ ਕਾਲਾ ਅਰੋੜਾ, ਜਸਕਰਨ ਸਿੰਘ, ਸਮਾਜ ਸੇਵੀ ਰਛਪਾਲ ਸ਼ਰਮਾ, ਸ਼ਮਿੰਦਰ ਸਿੰਘ ਸੋਮੀ ਅਰੋੜਾ, ਜਗਮੀਤ ਸਿੰਘ ਮੀਤਾ, ਸੁਖਪ੍ਰੀਤ ਸਿੰਘ, ਹਰਵਿੰਦਰ ਸਿੰਘ, ਸਿਮਰਜੀਤ ਸਿੰਘ ਬਰਾੜ, ਬਲਕਰਨ ਸਿੰਘ ਬਰਾੜ ਵੱਡੀ ਗਿਣਤੀ 'ਚ ਇੱਕਤਰ ਪਿੰਡ ਵਾਸੀਆਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਕੋਲ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਤਾਂ ਜੋ ਪੀੜਤ ਕਿਸਾਨ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, ਮੁਕੱਦਮਾ ਦਰਜ <br/> ਅਗਲੀ ਖ਼ਬਰ ਬਿਜਲੀ ਦੇ 5 ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ
Ad Position 24