ਜੈਤੋ, 19 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਨੌਜਵਾਨ ਆਗੂ ਲਛਮਣ ਸਿੰਘ ਬਿਸ਼ਨੰਦੀ ਨੂੰ ਕਿਸਾਨ ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਇਲਾਕੇ ਦੇ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਪਾਰਟੀ ਹਾਈਕਮਾਨ ਤੇ ਵਿਧਾਇਕ ਅਮੋਲਕ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਹਰਮਿਸਰਨ ਸਿੰਘ ਮਲਹੋਤਰਾ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ ਫ਼ਰੀਦਕੋਟ, ਧਰਮਜੀਤ ਸਿੰਘ ਧਾਲੀਵਾਲ ਚੇਅਰਮੈਨ ਵਾਟਰ ਅਤੇ ਸੀਵਰੇਜ ਬੋਰਡ ਪੰਜਾਬ, ਗੋਬਿੰਦਰ ਸਿੰਘ ਵਾਲੀਆ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਅਰਵਿੰਦਰ ਸਿੰਘ ਬਿੰਦਰ ਸਰਪੰਚ, ਜਸਕਰਨ ਸਿੰਘ ਸਰਪੰਚ, ਜਸਪਾਲ ਸਿੰਘ ਸਰਪੰਚ, ਜਸਵਿੰਦਰ ਸਿੰਘ ਮੱਗੂ ਸਰਪੰਚ, ਗੁਰਪਿਆਰ ਸਿੰਘ ਐਲ.ਆਈ.ਸੀ., ਲਾਲ ਸੰਧੂ ਰਮਾੇਆਣਾ, ਡਾ. ਹਰਪਾਲ ਸਿੰਘ ਰਾਮੂੰਵਾਲਾ, ਰਣਧੀਰ ਸਿੰਘ ਖੱਚੜ੍ਹਾ, ਸਰਬਜੀਤ ਕੌਰ ਜੋਨ ਜੈਤੋ , ਸਰਬਜੀਤ ਕੌਰ ਮੱਤਾ, ਅਮਨਦੀਪ ਸਿੰਘ ਧਾਲੀਵਾਲਾ, ਤਲਵਿੰਦਰ ਸਿੰਘ ਕਿੰਦਾ ਢਿੱਲੋਂ ਕੋਠੇ ਰਾਮਸਰ, ਬਲਕਾਰ ਸਿੰਘ, ਚਮਕੌਰ ਸਿੰਘ, ਸੁਖਬੀਰ ਸਿੰਘ, ਬੇਅੰਤ ਸਿੰਘ, ਮੰਗੂ ਸਿੰਘ, ਜਸਵਿੰਦਰ ਮੈਂਬਰ, ਪਿੰਟੂ ਮੈਂਬਰ, ਮੇਜਰ ਮੈਂਬਰ, ਗੁਰਤੇਜ ਮੈਂਬਰ, ਜਗਤਾਰ ਸਿੰਘ, ਭਿੰਦਰ ਮੈਂਬਰ, ਜਗਦੇਵ ਸਿੰਘ ਅਤੇ ਗੁਰਸੇਵਕ ਸਿੰਘ ਆਦਿ ਵਲੋਂ ਲਛਮਣ ਸਿੰਘ ਬਿਸ਼ਨੰਦੀ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਵਧਾਈ ਦਿੱਤੀ |