26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਐੱਸ.ਡੀ. ਸਕੂਲ ਵਿਖੇ ਧਾਰਮਿਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 20-04-2026
ਮਲੋਟ, 19 ਅਪ੍ਰੈਲ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਪਵਿੱਤਰ ਭਾਵਨਾ ਨਾਲ ਸ੍ਰੀ ਅਖੰਡ ਰਮਾਇਣ ਪਾਠ ਕਰਵਾਏ ਗਏ | ਇਹ ਧਾਰਮਿਕ ਸਮਾਗਮ ਬੜੀ ਨਿਮਰਤਾ ਤੇ ਭਗਤੀ ਭਾਵ ਨਾਲ ਸਮਾਪਤ ਹੋਇਆ | ਇਸ ਪਵਿੱਤਰ ਪੁਰਵ 'ਤੇ ਸਕੂਲ ਦੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ ਤੇ ਪ੍ਰੋਗਰਾਮ ਦੀ ਸਫ਼ਲਤਾ ਲਈ ਆਪਣਾ ਯੋਗਦਾਨ ਪਾਇਆ | ਸਮਾਗਮ ਦੌਰਾਨ ਅਧਿਆਤਮਿਕ ਮਾਹੌਲ ਬਣਿਆ ਰਿਹਾ ਤੇ ਸਾਰੇ ਹਾਜ਼ਰੀਨ ਨੇ ਭਗਤੀ ਭਾਵ ਨਾਲ ਪਾਠ 'ਚ ਸ਼ਿਰਕਤ ਕੀਤੀ | ਇਸ ਮੌਕੇ ਸੰਸਥਾ ਦੇ ਪ੍ਰਧਾਨ ਰਜਿੰਦਰ ਗਰਗ ਤੇ ਮੈਨੇਜਰ ਵਿਕਾਸ ਗੋਇਲ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਆਯੋਜਨ ਦੀ ਵਧਾਈ ਦਿੱਤੀ ਤੇ ਇਸ ਦੇ ਨਾਲ ਹੀ ਨਵੇਂ ਸੈਸ਼ਨ ਦੀ ਖ਼ੁਸ਼ਹਾਲੀ, ਤਰੱਕੀ ਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ | ਸਮਾਗਮ ਦੀ ਸਮਾਪਤੀ 'ਤੇ ਪਿ੍ੰਸੀਪਲ ਵਲੋਂ ਆਫਿਸ ਇੰਚਾਰਜ ਮੈਡਮ ਸਲੋਨੀ, ਕੋਆਰਡੀਨੇਟਰ ਨਿਰਮਲ ਕੌਰ, ਹਾਊਸ ਇੰਚਾਰਜ ਲਲੀਤਾ ਕਮਰਾ, ਸੁਮਨ ਚਲਾਨਾ, ਸੀਮਾ ਕਥੂਰੀਆ, ਸਰਬਜੀਤ ਕੌਰ, ਏਕਤਾ ਗਾਂਧੀ, ਮਿਊਜ਼ਿਕ ਇੰਚਾਰਜ ਦਲਜੀਤ ਪਰਮ, ਰੁਪੇਸ਼ ਕੁਮਾਰ ਤੇ ਸਮੂਹ ਅਧਿਆਪਕਾਂ ਦਾ ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁੱਡ ਸ਼ੈਫਰਡ ਪਬਲਿਕ ਸਕੂਲ ਪੰਨੀਵਾਲਾ ਫੱਤਾ ਵਿਖੇ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ <br/>
Ad Position 24