ਕੋਟਕਪੂਰਾ, 20 ਅਪ੍ਰੈਲ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੇ ਨਜ਼ਦੀਕ ਬਾਬਾ ਫ਼ਤਹਿ ਸਿੰਘ ਨਗਰ (ਬਾਹਮਣ ਵਾਲਾ) ਦੇ ਇਕ ਸਾਧਾਰਨ ਪਰਿਵਾਰ ਦੀ ਲੜਕੀ ਡਾ. ਨਵਨੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫ਼ਿਜ਼ਿਕਸ ਨੈਨੋ ਸਾਇੰਸ 'ਚ ਕਰੜੀ ਮਿਹਨਤ ਕਰਕੇ ਪੀ.ਐਚ.ਡੀ ਦੀ ਡਿਗਰੀ ਹਾਸਿਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ | ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਵਿਸ਼ੇਸ਼ ਸਨਮਾਨ ਸਮਾਗਮ 'ਚ ਉਨ੍ਹਾਂ 'ਚ ਇਹ ਡਿਗਰੀ ਪੰਜਾਬ ਦੇ ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਮੁਬਾਰਕ ਹੱਥਾਂ ਤੋਂ ਪ੍ਰਾਪਤ ਕੀਤੀ | ਇਸ ਪ੍ਰਾਪਤੀ ਨੂੰ ਵਿਗਿਆਨ ਦੇ ਖੇਤਰ 'ਚ ਇਕ ਅਹਿਮ ਕਦਮ ਮੰਨਿਆ ਜਾਂਦਾ ਹੈ | ਡਾ. ਨਵਨੀਤ ਕੌਰ ਦੇ ਪਿਤਾ ਜਗਸੀਰ ਸਿੰਘ ਮਹਿਲ ਪੁੱਤਰ ਸਵ. ਕਰਨੈਲ ਸਿੰਘ ਮਹਿਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ | ਉਨ੍ਹਾਂ ਦੀ ਬੇਟੀ ਨਵਨੀਤ ਕੌਰ ਦੀ ਸ਼ਾਦੀ ਬੀਤੇ ਮਹੀਨੇ 'ਚ 9 ਮਾਰਚ ਨੂੰ ਸੁਨਾਮ ਵਿਖੇ ਹੋਈ ਹੈ | ਇਸ ਸ਼ਾਨਾਮੱਤੀ ਪ੍ਰਾਪਤੀ 'ਤੇ ਦੋਨੋਂ ਹੀ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ ਹੈ ਤੇ ਲੋਕ ਇਨ੍ਹਾਂ ਨੂੰ ਵਧਾਈ ਦੇ ਰਹੇ ਹਨ |
ਡਾ. ਨਵਨੀਤ ਕੌਰ ਨੇ ਰਾਜਪਾਲ ਪੰਜਾਬ ਤੋਂ ਡਾਕਟ੍ਰੇਟ ਦੀ ਡਿਗਰੀ ਪ੍ਰਾਪਤ ਕੀਤੀ
ਅਜੀਤ ਡੈਸਕ
21-04-2026