26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਹਿੱਟ ਐਂਡ ਰੰਨ ਮਾਮਲੇ 'ਚ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 21-04-2026
ਫ਼ਰੀਦਕੋਟ, 20 ਅਪ੍ਰੈਲ (ਸਰਬਜੀਤ ਸਿੰਘ)-ਸਥਾਨਕ ਸਾਦਿਕ ਚੌਂਕ ਤੋਂ ਥਾਣਾ ਸਿਟੀ ਕੋਤਵਾਲੀ ਵਾਲੀ ਸੜਕ 'ਤੇ ਇਕ ਟਰੱਕ ਚਾਲਕ ਵਲੋਂ ਸਕੂਟਰੀ 'ਤੇ ਜਾ ਰਹੀ ਔਰਤ ਨੂੰ ਟੱਕਰ ਮਾਰਨ ਤੇ ਉਸ ਦੇ ਪੈਰ ਤੋਂ ਟਰੱਕ ਲੰਘਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਟਰੱਕ ਦੇ ਨੰਬਰ ਤੋਂ ਟਰੱਕ ਚਾਲਕ ਦੀ ਪਹਿਚਾਨ ਕਰਨ ਤੋਂ ਬਾਅਦ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਟਰੱਕ ਚਾਲਕ ਦੀ ਗਿ੍ਫ਼ਤਾਰੀ ਲਈ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਰੁਪਿੰਦਰ ਕੌਰ ਨਾਂਅ ਦੀ ਇਕ ਔਰਤ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਹ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਆਪਣੇ ਪਿੰਡ ਪੱਕਾ ਨੰਬਰ 3 ਨੂੰ ਜਾ ਰਹੀ ਸੀ ਤਾਂ ਸਥਾਨਕ ਫ਼ਿਰੋਜ਼ਪੁਰ ਰੋਡ 'ਤੇ ਸਿਟੀ ਕੋਤਵਾਲੀ ਨਜ਼ਦੀਕ ਇਕ ਟਰੱਕ ਜਿਸ ਦਾ ਨੰਬਰ ਪੀ.ਬੀ. 05 ਏਟੀ 7321, ਨੇ ਉਸ ਨੂੰ ਕਥਿਤ ਤੌਰ 'ਤੇ ਪਿਛਲੇ ਪਾਸੇ ਤੇਜ਼ ਰਫ਼ਤਾਰ ਨਾਲ ਤੇ ਲਾਪਰਵਾਹੀ ਨਾਲ ਟੱਕਰ ਮਾਰੀ ਤੇ ਉਹ ਸੜਕ 'ਤੇ ਡਿੱਗ ਗਈ ਜਿਸ ਤੋਂ ਬਆਦ ਉਸ ਦੇ ਪੈਰ ਤੋਂ ਦੀ ਟਰੱਕ ਦਾ ਟਾਇਰ ਲੰਘ ਗਿਆ ਤੇ ਚਾਲਕ ਟਰੱਕ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ | ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹਾਲਤ ਵਿਚ ਔਰਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਚਾਲਕ ਅਵਤਾਰ ਸਿੰਘ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਟਰੱਕ ਚਾਲਕ ਨੂੰ ਗਿ੍ਫ਼ਤਾਰ ਕਰਕੇ ਟਰੱਕ ਨੂੰ ਕਬਜ਼ੇ 'ਚ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡਾ. ਨਵਨੀਤ ਕੌਰ ਨੇ ਰਾਜਪਾਲ ਪੰਜਾਬ ਤੋਂ ਡਾਕਟ੍ਰੇਟ ਦੀ ਡਿਗਰੀ ਪ੍ਰਾਪਤ ਕੀਤੀ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੂਦਾ ਗੋਲੀਆਂ ਸਮੇਤ ਕਾਬੂ
Ad Position 24