26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਫ਼ਰੀਦਕੋਟ 'ਚ ਸੁਚਾਰੂ ਖਰੀਦ ਲਈ 14 ਨੋਡਲ ਅਫ਼ਸਰ ਨਿਯੁਕਤ- ਡਿਪਟੀ ਕਮਿਸ਼ਨਰ

Ad Position 21
No active advertisement
ਅਜੀਤ ਡੈਸਕ 21-04-2026

ਫ਼ਰੀਦਕੋਟ, 20 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਣਕ ਦੀ ਫ਼ਸਲ ਦੀ ਖਰੀਦ ਮਿਤੀ 1 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ | ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਪੂਨਮਦੀਪ ਕੌਰ ਨੇ ਕਣਕ ਦੀ ਖਰੀਦ ਨੂੰ ਤੱਸਲੀਬਖਸ਼ ਤਰੀਕੇ ਨਾਲ ਕਰਵਾਉਣ ਲਈ ਜ਼ਿਲ੍ਹੇ 'ਚ ਪੈਂਦੀਆਂ ਮੰਡੀਆਂ ਵਿਚ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ ਜੋ ਕਣਕ ਦੀ ਖਰੀਦ ਬਿਨ੍ਹਾਂ ਕਿਸੇ ਵਿਘਨ ਦੇ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ | ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਨਿਰਮਲਜੀਤ ਕੌਰ ਨਰੀਖਕ ਅਰਬਨ ਫ਼ਰੀਦਕੋਟ, ਮੇਨ ਮੰਡੀ ਫ਼ਰੀਦਕੋਟ, ਮਚਾਕੀ ਕਲਾਂ, ਮਹਿਮੂਆਣਾ, ਬੀੜ੍ਹ ਚਹਿਲ, ਪੱਕਾ, ਚੰਦਬਾਜਾ, ਸਰਬਜੀਤ ਕੌਰ ਨਿਰੀਖਕ ਸਾਦਿਕ, ਮੇਨ ਮੰਡੀ ਸਾਦਿਕ, ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਤੇ ਜੰਡ ਸਾਹਿਬ ਵਿਖੇ, ਸਿਮਰਜੀਤ ਸਿੰਘ ਨਰੀਖਕ ਗੋਲੇਵਾਲ, ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ, ਭਾਗਥਲਾ ਕਲਾਂ ਵਿਖੇ, ਰਨੀਸ਼ਾ ਅੱਤਰੀ ਨਿਰੀਖਕ ਮਚਾਕੀ ਕਲਾਂ, ਪੱਖੀ ਕਲਾਂ, ਅਰਾਈਆਂਵਾਲਾ ਕਲਾਂ, ਹਰਦਿਆਲੇਆਣਾ, ਘੁਗਿਆਣਾ ਅਤੇ ਡੋਡ ਵਿਖੇ, ਕੁਲਬੀਰ ਸਿੰਘ ਨਿਰੀਖਕ ਬਰਗਾੜੀ, ਜੈਤੋ, ਬਾਜਾਖਾਨਾ, ਬਰਗਾੜ੍ਹੀ, ਡੋਡ ਅਤੇ ਚੰਦਭਾਨ ਵਿਖੇ, ਕਮਰਦੀਪ ਸਿੰਘ ਨਿਰੀਖਕ ਬਹਿਬਲ ਖੁਰਦ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ ਵਿਖੇ, ਰਵੀ ਕੁਮਾਰ ਨਿਰੀਖਕ ਸੰਧਵਾਂ, ਮੇਨ ਮੰਡੀ ਕੋਟਕਪੂਰਾ, ਖਾਰਾ, ਵਾੜਾ ਦੜਾਕਾ, ਹਰੀ ਨੌ ਵਿਖੇ, ਲਲਿਤ ਸੈਨ ਸਟੇਟ ਟੈਕਸ ਅਫ਼ਸਰ ਕੋਟਕਪੂਰਾ, ਕੋਟਸੁਖੀਆ, ਅÏਲਖ, ਪੰਜਗਰਾਈਾ ਕਲਾਂ, ਜਿਊਣਵਾਲਾ, ਧੂੜਕੋਟ ਵਿਖੇ, ਸ਼ੀਨਮ ਰਾਣੀ ਸਟੇਟ ਟੈਕਸ ਅਫ਼ਸਰ ਜੈਤੋ, ਰੋੜੀਕਪੂਰਾ, ਗੋਬਿੰਦਗੜ, ਘਣੀਆ, ਖੱਚੜਾਂ, ਕਰੀਰਵਾਲੀ ਵਿਖੇ, ਅਕਾਸ਼ਦੀਪ ਸਟੇਟ ਟੈਕਸ ਇੰਸਪੈਕਟਰ ਜੈਤੋ, ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਝੱਖੜਵਾਲਾ, ਮੱਤਾ ਵਿਖੇ, ਵਿਵੇਕ ਮਹਿਰਾ ਸਟੇਟ ਟੈਕਸ ਇੰਸਪੈਕਟਰ ਕੋਟਕਪੂਰਾ, ਢੀਮਾਂਵਾਲੀ, ਮੋੜ, ਫਿੱਡੇ ਕਲਾਂ ਵਿਖੇ, ਰਾਜਬੰਸ ਸਿੰਘ ਨਿਰੀਖਕ ਗੋਂਦਾਰਾ, ਚੈਨਾ, ਲੰਬਵਾਲੀ, ਮੱਲਾ, ਵਾੜਾ ਭਾਈ ਕਾ ਵਿਖੇ, ਹਰਮਨਪ੍ਰੀਤ ਕੌਰ ਗਿੱਲ ਨਿਰੀਖਕ ਮੜਾਕ, ਦਬੜੀਖਾਣਾ, ਰੋਮਾਣਾ ਅਜੀਤ ਸਿੰਘ ਵਿਖੇ ਬਤੌਰ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਆਪਣੇ ਹਲਕੇ ਅਧੀਨ ਆਉਂਦੀਆਂ ਮੰਡੀਆਂ ਦੀ ਦੇਖ ਰੇਖ ਲਈ ਓਵਰਆਲ ਇੰਚਾਰਜ ਹੋਣਗੇ | ਉਨ੍ਹਾਂ ਕਿਹਾ ਕਿ ਇਹ ਨੋਡਲ ਅਫ਼ਸਰ ਹਰ ਰੋਜ਼ ਇਨ੍ਹਾਂ ਮੰਡੀਆਂ ਦਾ ਦੌਰਾ ਕਰਕੇ ਪ੍ਰਗਤੀ ਰਿਪੋਰਟ ਸ਼ਾਮ 7 ਵਜੇ ਤੱਕ ਉਨ੍ਹਾਂ ਨੂੰ ਭੇਜਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਤੇ ਉਪਰੋਕਤ ਨੋਡਲ ਅਫ਼ਸਰਾਂ ਨਾਲ ਹਰ ਰੋਜ਼ ਸਵੇਰੇ 9.30 ਵਜੇ ਮੀਟਿੰਗ ਕਰਕੇ (ਸਮੇਤ ਛੁੱਟੀ ਵਾਲੇ ਦਿਨ ਵੀ) ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ | ਉਨ੍ਹਾਂ ਖਰੀਦ ਪ੍ਰਬੰਧਾਂ ਵਿਚ ਲੱਗੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਖਰੀਦ ਪ੍ਰਬੰਧਾਂ 'ਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰੋੜੀਕਪੂਰਾ ਦੇ ਨੌਜਵਾਨ ਦੀ ਰਾਜਸਥਾਨ 'ਚ ਸਰੋਵਰ 'ਚ ਡੁੱਬਣ ਨਾਲ ਮੌਤ ਅਗਲੀ ਖ਼ਬਰ ਹੈਰੋਇਨ ਸਮੇਤ 4 ਵਿਅਕਤੀ ਕਾਬੂ
Ad Position 24