ਬਾਜਾਖਾਨਾ, 20 ਅਪ੍ਰੈਲ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਵਾੜਾ ਭਾਈਕਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਨਗਰ ਨਿਵਾਸੀਆਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨ ਹਿੱਤ ਸਕੂਲ ਦੇ ਸਮੂਹ ਸਟਾਫ਼ ਵਲੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ | ਜਾਗਰੂਕਤਾ ਰੈਲੀ ਵਿਚ ਤੀਜੀ ਤੋਂਾ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ¢ ਇਹ ਰੈਲੀ ਪਿੰਡ ਵਾੜਾ ਭਾਈਕਾ ਦੀਆਂ ਲਗਪਗ ਸਾਰੀਆਂ ਮੇਨ ਗਲੀਆਂ ਵਿਚੋਂ ਹੁੰਦੀ ਹੋਈ ਵਾਪਸ ਸਕੂਲ ਵਿਖੇ ਪੁੱਜੀ ¢ ਪਿੰਡ ਵਿਚ ਫੇਰੀ ਦÏਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਨਾਅਰਿਆਂ ਅਤੇ ਭਾਸ਼ਣ ਰਾਹੀਂ ਦੂਸ਼ਿਤ ਹੋ ਰਹੇ ਵਾਤਾਵਰਨ ਬਾਰੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ¢ ਅੱਜ ਦੀ ਇਸ ਜਾਗਰੂਕਤਾ ਰੈਲੀ ਵਿਚ ਸਕੂਲ ਮੈਨੇਜਮੈਂਟ ਕਮੇਟੀ ਚੇਅਰਪਰਸਨ ਅਤੇ ਪਿੰਡ ਦੀ ਪੰਚਾਇਤ ਦੇ ਪਤਵੰਤੇ ਸੱਜਣਾਂ ਨੇ ਵੀ ਸ਼ਮੂਲੀਅਤ ਕੀਤੀ ¢ ਇਸ ਮÏਕੇ ਸਕੂਲ ਵਿਚ ਪਹੁੰਚ ਕੇ ਵਿਦਿਆਰਥੀਆਂ ਨੇ ਵਾਤਾਵਰਨ ਨੂੰ ਦੂਸ਼ਿਤ ਨਾ ਕਰਨ ਦਾ ਪ੍ਰਣ ਵੀ ਲਿਆ ਅਤੇ ਰੈਲੀ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ¢ ਇਸ ਮੌਕੇ ਮੁੱਖ ਅਧਿਆਪਕ ਗੁਰਚਰਨ ਸਿੰਘ, ਹਰਿੰਦਰ ਕੌਰ ਅਤੇ ਸਮੁੱਚਾ ਸਕੂਲ ਸਟਾਫ਼ ਹਾਜ਼ਰ ਸੀ |