18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਲੋਟ ਦੇ ਬਿਰਲਾ ਰੋਡ 'ਤੇ ਬਣੇਗਾ ਬਾਬਾ ਖੇਤਰਪਾਲ ਦਾ ਪ੍ਰਵੇਸ਼ ਦੁਆਰ

Ad Position 21
No active advertisement
ਅਜੀਤ ਡੈਸਕ 22-04-2026
• ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਰੱਖਿਆ ਨੀਂਹ ਪੱਥਰ
ਮਲੋਟ, 21 ਅਪ੍ਰੈਲ (ਪਾਟਿਲ)-ਧੰਨ ਬਾਬਾ ਖੇਤਰਪਾਲ ਜੀ ਧਾਮ ਬਿਰਲਾ ਰੋਡ ਮਲੋਟ ਵਿਖੇ ਬਾਬਾ ਖੇਤਰਪਾਲ ਧਾਮ ਦਾ ਪ੍ਰਵੇਸ਼ ਦੁਆਰ ਦਾ ਨੀਂਹ ਪੱਥਰ ਰੱਖਣ ਦਾ ਸਮਾਰੋਹ ਹੋਇਆ | ਇਸ ਪਵਿੱਤਰ ਸਮਾਰੋਹ ਵਿਚ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਵਿਧਾਇਕਾ ਮਲੋਟ ਨੇ ਨੀਂਹ ਪੱਥਰ ਰੱਖਿਆ | ਸਮਾਰੋਹ ਵਿਚ ਸਤਿਗੁਰੂ ਦੇਵ ਰਾਜ ਪੱਪੀ ਗਰਗ, ਜੋਨੀ ਗਰਗ, ਗੁਰਚਰਨ ਗਰੋਵਰ, ਅਮਰਜੀਤ ਸਿੰਘ ਬਿੱਟਾ, ਲਵ ਬੱਤਰਾ, ਰਵਿੰਦਰ ਸਿਡਾਨਾ, ਨਰੇਸ਼ ਜੱਗਾ ਹਾਜ਼ਰ ਸਨ |
ਕਮੇਟੀ ਸੇਵਾਦਾਰਾਂ ਵਿਜੇ ਬਜਾਜ, ਹੇਮੰਤ ਕਮਰਾ, ਸੰਦੀਪ ਸਿਡਾਨਾ, ਰਜੇਸ਼ ਸਿਡਾਨਾ, ਸੋਨੂ ਗਰਗ, ਤੀਰਥ ਗੋਇਲ ਅਤੇ ਰਵਿੰਦਰ ਲੂਥਰਾ ਨੇ ਡਾ. ਬਲਜੀਤ ਕੌਰ ਤੇ ਸਾਰੇ ਪਹੁੰਚੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਪ੍ਰਵੇਸ਼ ਦੁਆਰ ਲਈ ਪ੍ਰਵੀਣ ਸੇਠੀ ਨੇ 1,21,000, ਐਡਵਰਡ ਗੰਜ ਪਬਲਿਕ ਵੈੱਲਫ਼ੇਅਰ ਐਜੂਕੇਸ਼ਨ ਵਲੋਂ 21,000, ਲਵ ਬੱਤਰਾ ਨੇ 11,000 ਅਤੇ ਹੇਮੰਤ ਕਮਰਾ ਨੇ 11,000 ਯੋਗਦਾਨ ਦਿੱਤਾ | ਇਹ ਸਮਾਰੋਹ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਬਣਿਆ ਅਤੇ ਮਲੋਟ ਇਲਾਕੇ ਲਈ ਮਹੱਤਵਪੂਰਨ ਇਤਿਹਾਸਕ ਘੜੀ ਰਹੀ |
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਤੇ ਸਕੂਲਾਂ ਦੀ ਬਿਹਤਰੀ ਲਈ ਕੀਤੀ ਯੋਜਨਾਬੰਦੀ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਵਾਢੀ ਦਿਵਸ ਮਨਾਇਆ
Ad Position 24