ਸਾਹਿਤ ਸਭਾ ਦੀ ਬੈਠਕ ’ਚ ਕਲਮਾਂ ਵਾਲਿਆਂ ਨੇ ਬੰਨ੍ਹਿਆ ਰੰਗ ਸਾਹਿਤਕ ਰਚਨਾਵਾਂ ’ਤੇ ਹੋਈ ਉਸਾਰੂ ਚਰਚਾ
ਕੋਟਕਪੂਰਾ, 16 ਨਵੰਬਰ (ਮੋਹਰ ਸਿੰਘ ਗਿੱਲ)- ਸਾਹਿਤ ਸਭਾ ਕੋਟਕਪੂਰਾ ਦੀ ਮਹੀਨਾਵਾਰ ਬੈਠਕ ਸਭਾ ਦੇ ਪ੍ਰਧਾਨ ਕੁਲਦੀਪ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਵੱਡੀ ਗਿਣਤੀ ’ਚ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਸਭਾ ਦੇ ਸ਼ੁਰੂ ਵਿਚ ਸਰਬਸੰਮਤੀ ਨਾਲ ਹੋਏ ਫ਼ੈਸਲੇ ਰਾਹੀਂ ਅਗਲੇ ਮਹੀਨੇ ਸਾਹਿਤਕ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।
ਸ
ਸਾਹਿਤ ਸਭਾ ਕੋਟਕਪੂਰਾ ਦੀ ਮਾਸਿਕ ਮੀਟਿੰਗ ਵਿਚ ਹਾਜ਼ਰ ਸਾਹਿਤਕਾਰ। ਅਜੀਤ ਤਸਵੀਰ
17-11-2026
ਕੋਟਕਪੂਰਾ, 16 ਨਵੰਬਰ (ਮੋਹਰ ਸਿੰਘ ਗਿੱਲ)- ਸਾਹਿਤ ਸਭਾ ਕੋਟਕਪੂਰਾ ਦੀ ਮਹੀਨਾਵਾਰ ਬੈਠਕ ਸਭਾ ਦੇ ਪ੍ਰਧਾਨ ਕੁਲਦੀਪ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਵੱਡੀ ਗਿਣਤੀ ’ਚ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਸਭਾ ਦੇ ਸ਼ੁਰੂ ਵਿਚ ਸਰਬਸੰਮਤੀ ਨਾਲ ਹੋਏ ਫ਼ੈਸਲੇ ਰਾਹੀਂ ਅਗਲੇ ਮਹੀਨੇ ਸਾਹਿਤਕ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਜਿਸ ’ਚ ਸਭਾ ਦੇ ਮੋਢੀ ਮੈਂਬਰਾਂ ਨੂੰ ਸਨਮਾਨਿਤ ਕਰਨ ਤੇ ਨਾਮਵਰ ਕਵੀਆਂ ਸੰਗ ਕਵੀ ਦਰਬਾਰ ਕਰਵਾਉਣ ਬਾਰੇ ਵਿਚਾਰ ਹੋਇਆ। ਰਚਨਾਵਾਂ ਦੇ ਦੌਰ ਵਿਚ ਕਵੀਆਂ ਨੇ ਆਪਣੀਆਂ ਸਾਹਿਤਕ ਕਿਰਤਾਂ ਨਾਲ ਰੰਗ ਬੰਨ੍ਹਿਆ, ਜਿਸ ਵਿਚ ਜਸਕਰਨ ਮੱਤਾ ਨੇ ਕਵਿਤਾ ‘ਦਰਵਾਜ਼ਾ’, ਈਸ਼ਰ ਸਿੰਘ ਲੰਭਵਾਲੀ ਨੇ ਤਰੰਨਮ ਵਿਚ ਗੀਤ ‘ਚੁੱਪ ਕਰਕੇ ਨੀ ਫੁੱਲਾਂ ਕੋਲੋਂ ਲੰਘੀ ਦਾ’, ਗੁਰਪਿਆਰ ਹਰੀ ਨੌਂ ਨੇ ਉੱਘੇ ਸ਼ਾਇਰ ਹਰਮੰਦਰ ਕੋਹਾਰਵਾਲਾ ਵਲੋਂ ਭੇਜੀ ਗ਼ਜ਼ਲ ‘ਨਹੀਂ’ ਇਹ ਚੋਣ ਹੈ ਮੇਰੀ, ਜੋ ਅੱਥਰੂ ਚੋਣ ਲੱਗੇ ਨੇ’ ਨਾਲ ਸਰੋਤਿਆਂ ਦੇ ਮਨਾਂ ਨੂੰ ਟੁੰਬਿਆ। ਇਸੇ ਦੌਰ ਵਿਚ ਬਰਜਿੰਦਰ ਭਾਰਤੀ ਨੇ ਗ਼ਜ਼ਲ’ ਕੀ ਕੀ ਰੰਗ ਵਿਖਾਏ ਮੇਰੇ ਯਾਰਾਂ ਨੇ, ਤਾਰੇ ਦਿਨੇ ਦਿਖਾਏ ਮੇਰੇ ਯਾਰਾਂ ਨੇ, ਕੁਲਦੀਪ ਮਾਣੂੰਕੇ ਨੇ ਮਿੰਨੀ ਕਹਾਣੀ ‘ਜਨਾਜ਼ਾ’, ਗੁਰਮੀਤ ਚਾਨਾ ਨੇ ਕਵਿਤਾ’ ਹਰ ਡੀਅਰ’, ਜਸਕਰਤਾਰ ਸਿੰਘ ਢਿੱਲੋਂ ਨੇ ਲੋਕ ਤੱਥ ‘ਹੁੰਦਾ ਵੈਰ ਬੁਰਾ ਵੇ ਉੱਠ ਦਾ’, ਤੇਜਾ ਸਿੰਘ ਮੁਹਾਰ ਨੇ ਕਵਿਤਾ ‘ਨਦੀਆਂ ਨਾਲਿਆਂ ਨਹਿਰਾਂ ਦੇ ਵਿਚ, ਕਿਸਨੇ ਜ਼ਹਿਰ ਮਿਲਾਇਆ, ਸੇਵਕ ਮਹਿਤਾ ਨੇ ਰੋਮਾਂਟਿਕ ਗੀਤ’ ਜਿਹੜੇ ਦਰਦ ਤੂੰ ਦੇ ਗਈ ਮੈਨੂੰ, ਦੱਸਦੇ ਕਿਸ ਨਾਲ ਫੋਲਾਂ ਨੀ, ਸ਼ਕੁੰਤਲਾ ਚਿਬੜਾਂ ਵਾਲੀ ਨੇ ਭਾਵੁਕ ਗੀਤ ‘ਡਾਲਰਾਂ ਦੀ ਚੋਗ ਦੇਖ ਕੇ, ਬੱਚੇ ਉੱਡ ਗਏ ਸਮੁੰਦਰਾਂ ਤੋਂ ਪਾਰ’ ਪ੍ਰੋ. ਐਚ.ਐਸ. ਪਦਮ ਨੇ ਤਰੰਨਮ ਵਿਚ ਕੁਝ ਸ਼ੇਅਰ ਪੜ੍ਹ ਕੇ ਵਾਹ ਵਾਹ ਖੱਟੀ। ਸੁਣਾਈਆਂ ਗਈਆਂ ਰਚਨਾਵਾਂ ਉੱਪਰ ਹੋਈ ਉਸਾਰੂ ਚਰਚਾ ਵਿਚ ਭਾਗ ਲੈਂਦਿਆਂ ਮੇਘਰਾਜ ਸ਼ਰਮਾ, ਸੁਰਿੰਦਰ ਸੰਧੂ, ਮੁਖਤਿਆਰ ਮੱਤਾ ਹੁਰਾਂ ਨੇ ਸਾਹਿਤਕ ਕਿਰਤਾਂ ਨੂੰ ਸਰਾਹਿਆ।