ਸ਼ਹਿਰ ਵਾਸੀਆਂ ਵਲੋਂ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ ਅਤੇ ਹੋਰ ਸੁਧਾਰਾਂ ਦੀ ਮੰਗ
ਸ੍ਰੀ ਮੁਕਤਸਰ ਸਾਹਿਬ, 16 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਤਿਹਾਸਕ ਤੇ ਧਾਰਮਿਕ ਮੇਲਾ ਮਾਘੀ ਦੌਰਾਨ ਸ਼ਹਿਰ ਵਾਸੀਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ, ਮਾਸਟਰ ਜਸਪਾਲ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਗੁਰਪ੍ਰੀਤ ਸਿੰਘ ਢਿੱਲੋਂ, ਅਨੁਰਾਗ ਸ਼ਰਮਾ, ਦੀਪਕ ਗਰਗ, ਨਵਦੀਪ ਸੁੱਖੀ, ਅਮਨਦੀਪ ਜੱਸਲ, ਹਰਵਿੰਦਰਪਾਲ, ਸਤਿੰਦਰ ਸਿੰਘ ਮਸੌਣ ਹੋਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਮੇਲਾ ਠੇਕੇ ਉਪਰ ਦਿੱਤਾ ਜਾਂਦਾ ਹੈ ਤੇ ਠੇਕੇਦਾਰ ਮੇਲੇ ਦੀਆਂ ਚਾਰਦੀਵਾਰੀ ਕਰਕੇ ਅੰਦਰ ਦਾਖ਼ਲ ਹੋਣ ਦੀ ਟਿਕਟ ਲਾ ਦਿੰਦਾ ਹੈ, ਜਿਸ ਕਰਕੇ ਗ਼ਰੀਬ ਲੋਕਾਂ ਲਈ ਮੇਲਾ ਦੇਖਣਾ ਹੀ ਮੁਸ਼ਕਿਲ ਹੋ ਜਾਂਦਾ ਹੈ।
ਮ
ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ ਲਈ ਤਿਆਰ ਮੰਗ ਪੱਤਰ ਨਾਲ ਸ਼ਹਿਰ ਵਾਸੀ।
17-11-2026
ਸ੍ਰੀ ਮੁਕਤਸਰ ਸਾਹਿਬ, 16 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਤਿਹਾਸਕ ਤੇ ਧਾਰਮਿਕ ਮੇਲਾ ਮਾਘੀ ਦੌਰਾਨ ਸ਼ਹਿਰ ਵਾਸੀਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ, ਮਾਸਟਰ ਜਸਪਾਲ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਗੁਰਪ੍ਰੀਤ ਸਿੰਘ ਢਿੱਲੋਂ, ਅਨੁਰਾਗ ਸ਼ਰਮਾ, ਦੀਪਕ ਗਰਗ, ਨਵਦੀਪ ਸੁੱਖੀ, ਅਮਨਦੀਪ ਜੱਸਲ, ਹਰਵਿੰਦਰਪਾਲ, ਸਤਿੰਦਰ ਸਿੰਘ ਮਸੌਣ ਹੋਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਮੇਲਾ ਠੇਕੇ ਉਪਰ ਦਿੱਤਾ ਜਾਂਦਾ ਹੈ ਤੇ ਠੇਕੇਦਾਰ ਮੇਲੇ ਦੀਆਂ ਚਾਰਦੀਵਾਰੀ ਕਰਕੇ ਅੰਦਰ ਦਾਖ਼ਲ ਹੋਣ ਦੀ ਟਿਕਟ ਲਾ ਦਿੰਦਾ ਹੈ, ਜਿਸ ਕਰਕੇ ਗ਼ਰੀਬ ਲੋਕਾਂ ਲਈ ਮੇਲਾ ਦੇਖਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੇਲੇ ਨੂੰ ਟਿਕਟ ਮੁਕਤ ਕੀਤਾ ਜਾਵੇ, ਜਿਸ ਤਰ੍ਹਾਂ ਪੰਜਾਬ ਵਿਚ ਲੱਗਣ ਵਾਲੇ ਹੋਰ ਮੇਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਧਾਰਮਿਕ ਮੇਲਾ ਮਹਿਜ਼ ਤਿੰਨ ਦਿਨ ਦਾ ਹੁੰਦਾ ਹੈ, ਪਰ ਮਨੋਰੰਜਨ ਮੇਲਾ ਤੇ ਮੇਲਾ ਬਾਜ਼ਾਰ ਕਈ-ਕਈ ਮਹੀਨਿਆਂ ਤੱਕ ਚੱਲਦਾ ਰਹਿੰਦਾ ਹੈ, ਜਿਸ ਕਰਕੇ ਬਾਜ਼ਾਰ ਵਿਚ ਬੇਸ਼ੁਮਾਰ ਭੀੜ ਰਹਿੰਦੀ ਹੈ। ਸਮਾਜ ਵਿਰੋਧੀ ਅਨਸਰ ਇਸ ਭੀੜ ਵਿਚ ਸ਼ਾਮਿਲ ਹੋ ਕੇ ਔਰਤਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਦੇ ਹਨ। ਇਸ ਭੀੜ ਕਰਕੇ ਹੀ ਸਕੂਲ ਜਾਣ ਵਾਲੇ ਵਿਦਿਆਰਥੀਆਂ, ਮਰੀਜ਼ਾਂ ਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੇਲਾ ਸਿਰਫ਼ 15 ਦਿਨਾਂ ਤੱਕ ਸੀਮਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਮਨੋਰੰਜਨ ਮੇਲਾ ਮਲੋਟ ਰੋਡ ’ਤੇ ਲਗਾਇਆ ਜਾ ਰਿਹਾ ਹੈ, ਜੋ ਕਿ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ ਹੈ। ਇਸ ਸੜਕ ’ਤੇ ਬੇਤਹਾਸ਼ਾ ਭੀੜ ਹੋਣ ਕਾਰਨ ਘੰਟਿਆਂਬੱਧੀ ਟ੍ਰੈਫ਼ਿਕ ਜਾਮ ਲੱਗਾ ਰਹਿੰਦਾ ਹੈ। ਐਮਰਜੈਂਸੀ ਹਾਲਾਤਾਂ ਵਿਚ ਐਂਬੂਲੈਂਸਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਜੋ ਕਿ ਜਨਤਕ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਇਸ ਇਲਾਕੇ ਵਿਚ ਅਕਾਲੀ ਅਕੈਡਮੀ, ਡੇਰਾ ਭਾਈ ਮਸਤਾਨ ਸਿੰਘ ਸਕੂਲ ਸਮੇਤ ਕਈ ਵਿਦਿਅਕ ਅਦਾਰੇ ਹਨ। ਸਕੂਲੀ ਬੱਚਿਆਂ, ਵਿਦਿਆਰਥੀਆਂ, ਦੁਕਾਨਦਾਰਾਂ ਤੇ ਬੱਸ ਅੱਡੇ ਵੱਲ ਆਉਣ-ਜਾਣ ਵਾਲੇ ਮੁਸਾਫ਼ਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਢੁਕਵਾਂ ਬਦਲ ਕੋਟਕਪੂਰਾ ਰੋਡ ’ਤੇ ਪੁਰਾਣੀ ਜੇਲ੍ਹ ਵਾਲੀ ਕਰੀਬ 13 ਕਿੱਲੇ (ਏਕੜ) ਸਰਕਾਰੀ ਜ਼ਮੀਨ ਹੈ, ਜੋ ਕਿ ਬਿਲਕੁਲ ਖ਼ਾਲੀ ਪਈ ਹੈ। ਇਹ ਥਾਂ ਖੁੱਲ੍ਹੀ, ਸੁਰੱਖਿਅਤ ਤੇ ਸ਼ਹਿਰ ਦੇ ਮੁੱਖ ਟ੍ਰੈਫ਼ਿਕ ਤੋਂ ਹਟਵੀਂ ਹੈ। ਜੇਕਰ ਮਨੋਰੰਜਨ ਮੇਲਾ ਇਸ ਜਗ੍ਹਾ ’ਤੇ ਲਗਾਇਆ ਜਾਵੇ, ਤਾਂ ਪਾਰਕਿੰਗ ਦਾ ਵੀ ਪੁਖ਼ਤਾ ਪ੍ਰਬੰਧ ਹੋ ਸਕੇਗਾ ਅਤੇ ਮਲੋਟ ਰੋਡ ’ਤੇ ਲੱਗਣ ਵਾਲੇ ਜਾਮ ਤੋਂ ਪੱਕੀ ਨਿਜ਼ਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸ਼ਹਿਰ ਵਾਸੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਨਾਲ ਹੀ ਮੀਟਿੰਗ ਕਰੇਗਾ।