ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਦੇ ਪੰਜਾਬੀ ਭਾਸ਼ਾ ਵਿਸ਼ੇ ਨਾਲ ਸਬੰਧਿਤ ਕਾਰਜਾਂ 'ਚ ਨਿਰੰਤਰ ਸ਼ਾਨਦਾਰ ਭੂਮਿਕਾ ਅਦਾ ਕਰਨ ਵਾਲੇ ਸਟੇਟ ਰਿਸੋਰਸ ਪਰਸਨ ਪੰਜਾਬੀ ਗੁਰਪ੍ਰੀਤ ਸਿੰਘ ਰੂਪਰਾ ਮੁਖੀ ਸਰਕਾਰੀ ਮਿਡਲ ਸਕੂਲ ਪੱਖੀ ਖੁਰਦ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਸਟੇਟ ਰਿਸੋਰਸ ਪਰਸਨ ਰੂਪਰਾ ਨਾਲ ਕਾਰਜ ਕਰਨ ਵਾਲੀ ਮਿਸ਼ਨ ਸਮਰੱਥ ਅਪਰ ਪ੍ਰਾਇਮਰੀ ਪੰਜਾਬੀ ਵਿਸ਼ੇ ਦੀ ਟੀਮ 'ਚੋਂ ਅਜੈ ਕੁਮਾਰ ਖਟਕੜ ਨਵਾਂ ਸ਼ਹਿਰ, ਸੀਮਾ, ਸੁਪਰਜੀਤ ਕੌਰ, ਰਾਜਿੰਦਰ ਕੌਰ, ਗੋਪਾਲ ਸਿੰਘ ਸਾਰੇ ਲੁਧਿਆਣਾ, ਦੇਸ ਰਾਜ ਪਟਿਆਲਾ, ਡਾ. ਹਰਿੰਦਰ ਸਿੰਘ ਮੁਹਾਲੀ, ਸੁਮਨਦੀਪ ਸਿੰਘ ਜਲੰਧਰ, ਗਗਨਦੀਪ ਸ਼ਰਮਾ, ਜਸਬੀਰ ਸਿੰਘ ਜੱਸੀ, ਕਿ੍ਸ਼ਨ ਸਿੰਘ, ਡਾ. ਰਵਿੰਦਰ ਕੁਮਾਰ ਫ਼ਰੀਦਕੋਟ, ਮਨਜੀਤ ਸਿੰਘ ਬਠਿੰਡਾ, ਵਤਨ ਸਿੰਘ ਸੰਧੂ ਫ਼ਾਜ਼ਲਿਕਾ, ਸ਼ਸ਼ੀ ਬਾਲਾ ਸੰਗਰੂਰ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਸੋਨਾਲੀ ਗਿਰੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ. ਸੀ. ਈ. ਆਰ. ਟੀ. ਪੰਜਾਬ ਦੇ ਡਾਇਰੈਕਟਰ ਡਾ.ਕਿਰਨ ਸ਼ਰਮਾ ਵੀ ਹਾਜ਼ਰ ਸਨ |