18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਵਿਸ਼ਵ ਵਿਰਾਸਤ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 22-04-2026
ਸਾਦਿਕ, 21 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੇ ਐਨ.ਐੱਸ.ਐੱਸ ਵਿਭਾਗ ਅਤੇ ਰੱੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਵਿਰਾਸਤ ਦਿਵਸ ਵਿਰਾਸਤੀ ਸ਼ਹਿਰ ਬਠਿੰਡਾ ਵਿਖੇ ਮਨਾਇਆ ਗਿਆ | ਕਾਲਜ ਦੇ ਵਾਈਸ ਪਿ੍ੰਸੀਪਲ ਪ੍ਰੀਤਿਇੰਦਰ ਕੌਰ ਗੋਂਦਾਰਾ ਨੇ ਦੱਸਿਆ ਕਿ ਕਾਲਜ ਦੇ ਐਨ.ਐੱਸ.ਐੱਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਅਤੇ ਰੈਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਪ੍ਰੋ: ਅਬਜੀਤ ਸਿੰਘ ਡੋਡ ਇਤਿਹਾਸ ਵਿਭਾਗ ਦੀ ਅਗਵਾਈ ਵਿਚ ਵਲੰਟੀਅਰਾਂ ਨੂੰ ਵਿਸ਼ਵ ਵਿਰਾਸਤ ਦਿਵਸ ਮੌਕੇ ਵਿਰਾਸਤੀ ਸ਼ਹਿਰ ਬਠਿੰਡਾ ਵਿਖੇ ਲਿਜਾਇਆ ਗਿਆ ਜਿਸ ਵਿਚ ਵਲੰਟੀਅਰਾਂ ਨੂੰ ਬਠਿੰਡਾ ਸ਼ਹਿਰ ਦਾ ਪੁਰਾਤਨ ਕਿਲ੍ਹਾ ਮੁਬਾਰਕ ਦਿਖਾਇਆ ਗਿਆ ਅਤੇ ਕਿਲ੍ਹੇ ਵਿਚ ਸਥਿਤ ਪਾਤਸ਼ਾਹੀ ਦਸਵੀਂ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ | ਇਸ ਤੋਂ ਇਲਾਵਾ ਕਿਲ੍ਹੇ ਦੀ ਪੁਰਾਤਨ ਡਿਉੜੀ, ਕਿਲ੍ਹੇ ਦੀ ਫ਼ਸੀਲ, ਕਿਲ੍ਹੇ ਵਿਚ ਪੁਰਾਤਨ ਤੋਪਾਂ, ਪੁਰਾਤਨ ਖੂਹ ਤੇ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਤੋਂ ਇਲਾਵਾ ਸਰਕਾਰੀ ਰਜਿੰਦਰਾ ਕਾਲਜ ਦੀ ਪੁਰਾਣੀ ਇਮਾਰਤ, ਕਾਲਜ ਦੇ ਇਤਿਹਾਸ ਵਿਭਾਗ ਦੇ ਅਜਾਇਬ ਘਰ ਵਿਚ ਪੁਰਾਤਨ ਵਸਤਾਂ, ਬੁੱਤ, ਪੁਰਾਤਨ ਸਿੱਕੇ ਨਾਪ ਤੋਲ ਸੇਰ ਦੇ ਵੱਟੇ ਆਦਿ ਦਿਖਾਏ ਗਏ ਅਤੇ ਇਸਦੇ ਨਾਲ ਹੀ ਬੌਟੈਨੀਕਲ ਗਾਰਡਨ ਦਾ ਦੌਰਾ ਵੀ ਕੀਤਾ ਗਿਆ | ਅੰਗਰੇਜ਼ੀ ਰਾਜ ਕਾਲ ਦੌਰਾਨ 1884 ਈ: ਵਿਚ ਉਸਾਰੀ ਗਈ ਬਠਿੰਡਾ ਰੇਲਵੇ ਜੰਕਸ਼ਨ ਦੀ ਪੁਰਾਤਨ ਇਮਾਰਤ ਨੂੰ ਦਿਖਾਇਆ ਗਿਆ | ਇਸ ਤੋਂ ਇਲਾਵਾ ਗੁਰਦੁਆਰਾ ਹਾਜੀ ਰਤਨ ਸਾਹਿਬ, ਸਿਰਕੀ ਬਾਜ਼ਾਰ ਆਦਿ ਇਤਿਹਾਸਕ ਥਾਵਾਂ ਦਾ ਦੌਰਾ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਗਤਕਾ ਮੁਕਾਬਲੇ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ 25 ਗਰਾਮ ਹੈਰੋਇਨ ਤੇ ਮੋਟਰਸਾਈਕਲ ਸਮੇਤ 2 ਨੌਜਵਾਨ ਕਾਬੂ
Ad Position 24