15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜੀ. ਐੱਸ. ਟੀ. ਵਿਭਾਗ ਵਲੋਂ ਸੁਨਿਆਰੇ ਦੀ ਦੁਕਾਨ ਅਤੇ ਘਰ 'ਤੇ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 24-04-2026
ਮਲੋਟ, 23 ਅਪ੍ਰੈਲ (ਅਜਮੇਰ ਸਿੰਘ ਬਰਾੜ)-ਜੀ.ਐੱਸ.ਟੀ. ਵਿਚ ਹੁੰਦੀਆਂ ਬੇਨਿਯਮੀਆਂ ਨੂੰ ਦੂਰ ਕਰਨ ਵਪਾਰੀਆਂ ਤੇ ਜੀ.ਐੱਸ.ਟੀ. ਵਿਭਾਗ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸੇ ਤਹਿਤ ਜੀ.ਐੱਸ.ਟੀ. ਟੀਮ ਵਲੋਂ ਕਾਰਵਾਈ ਕਰਦਿਆਂ ਪੁਰਾਣੀ ਸਬਜ਼ੀ ਮੰਡੀ 'ਚ ਗਹਿਣਿਆਂ ਦੀ ਦੁਕਾਨ ਇਕ ਜਵੈਲਰਜ਼ 'ਤੇ ਛਾਪੇਮਾਰੀ ਕੀਤੀ ਗਈ | ਵਿਭਾਗ ਵਲੋਂ ਸਥਾਨਕ ਪੁਲਿਸ ਨੂੰ ਵੀ ਸਹਾਇਤਾ ਲਈ ਨਾਲ ਲਿਆ | ਇਸ ਦੀ ਪੁਸ਼ਟੀ ਕਰਦਿਆਂ ਸਟੇਟ ਟੈਕਸ ਅਫ਼ਸਰ (ਈ.ਟੀ.ਓ.) ਅਮਿਤ ਚਰਾਇਆ ਨੇ ਦੱਸਿਆ ਕੇ ਵਿਭਾਗ ਵਲੋਂ ਇਕੋ ਸਮੇਂ ਦੋ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ | ਵਿਭਾਗ ਵਲੋਂ ਪੂਰੀ ਕਾਰਵਾਈ ਦੀ ਵੀਡੀਓ ਵੀ ਬਣਾਈ ਜਾ ਰਹੀ ਹੈ | ਸੂਤਰਾਂ ਨੇ ਦੱਸਿਆ ਉਕਤ ਦੁਕਾਨਦਾਰ ਵਲੋਂ ਅਣ-ਅਧਿਕਾਰਤ ਤੌਰ 'ਤੇ ਕਾਰਡ ਆਦਿ ਸਕੀਮਾਂ ਚਲਾਈਆਂ ਜਾ ਰਹੀਆਂ ਸਨ, ਜਿਸ 'ਤੇ ਵਿਭਾਗ ਦੀ ਨਜ਼ਰ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਫ਼ਰਮ ਦੀ ਕੀੜੇਮਾਰ ਦਵਾਈਆਂ ਤੇ ਕਰੋੜਾਂ ਰੁਪਏ ਦੀ ਬਣੀ ਜਾਇਦਾਦ ਦੇ ਮਾਮਲੇ ਦੀ ਇਨਕਮ ਟੈਕਸ ਵਿਭਾਗ ਵੀ ਜਾਂਚ ਕਰੇ |
Ad Position 22
No active advertisement
ਪਿਛਲੀ ਖ਼ਬਰ ਜਥੇਬੰਦੀਆਂ ਵਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਸੰਬੰਧੀ ਮੀਟਿੰਗ ਅਗਲੀ ਖ਼ਬਰ ਗੁਰਮੀਤ ਸਿੰਘ ਬਰਾੜ ਨੂੰ ਸਦਮਾ- ਪਿਤਾ ਦਾ ਦਿਹਾਂਤ
Ad Position 24