15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵੈਸਟ ਪੁਆਇੰਟ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 24-04-2026
ਕੋਟਕਪੂਰਾ, 23 ਅਪ੍ਰ੍ਰੈਲ (ਮੋਹਰ ਸਿੰਘ ਗਿੱਲ)-ਵੈਸਟ ਪੁਆਇੰਟ ਸਕੂਲ ਕੋਟਕਪੂਰਾ ਦਾ ਦਸਵੀਂ ਜਮਾਤ (ਬੈਚ 2026) ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਹ ਸ਼ਾਨਦਾਰ ਪ੍ਰਦਰਸ਼ਨ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਤੇ ਅਧਿਆਪਕਾਂ ਦੀ ਸਮਰਪਣ ਭਾਵਨਾ ਦਾ ਨਤੀਜਾ ਹੈ | ਇਸ ਸਾਲ ਦੀਆ ਨੇ 98 ਫ਼ੀਸਦੀ ਅੰਕ ਹਾਸਿਲ ਕਰਕੇ ਪਹਿਲਾ, ਪਲਵੀ, ਸਵਰੀਤ ਕੌਰ ਤੇ ਅਸਮੀਨ ਕੌਰ ਨੇ 97 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ | ਹੋਰ ਉੱਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਚ ਹਰਮਨ ਜੋਤ ਸਿੰਘ (96.4 ਫ਼ੀਸਦੀ), ਯਸ਼ਿਕਾ (96.2 ਫ਼ੀਸਦੀ), ਐਂਜਲ (95.2 ਫ਼ੀਸਦੀ), ਮਨਨ ਕੁਮਾਰ (95.2 ਫ਼ੀਸਦੀ), ਤੇਜਸਵੀਰ ਸਿੰਘ (95 ਫ਼ੀਸਦੀ) ਤੇ ਪ੍ਰਥਮ ਬਾਂਸਲ (94.2 ਫ਼ੀਸਦੀ) ਸ਼ਾਮਿਲ ਹਨ | ਨਤੀਜੇ ਦੀਆਂ ਖ਼ਾਸ ਪ੍ਰਾਪਤੀਆਂ 'ਚ 10 ਫ਼ੀਸਦੀ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ | 30 ਫ਼ੀਸਦੀ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | 36 ਫ਼ੀਸਦੀ ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ | 47 ਫ਼ੀਸਦੀ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਵਿਸ਼ੇ ਅਨੁਸਾਰ ਟਾਪਰ ਸਵਰੀਤ ਕੌਰ ਤੇ ਹਰਮਨ ਜੋਤ ਸਿੰਘ 100/100 ਦੀਆ, ਪਲਵੀ ਤੇ ਸਵਰੀਤ ਕੌਰ ਗਣਿਤ 'ਚ 99, ਸਨਾਜ ਅੰਗਰੇਜੀ 'ਚ 99, ਦੀਆ ਸਮਾਜਿਕ ਵਿਗਿਆਨ ਵਿਚ 99, ਦੀਆ ਤੇ ਨਵਜੋਤ ਕੌਰ ਪੰਜਾਬੀ ਵਿਚ 99, ਕਲਾਸ ਟਾਪਰ ਪ੍ਰਭਜੋਤ ਕੌਰ 94 ਫ਼ੀਸਦੀ, ਕਰਨ 94 ਫ਼ੀਸਦੀ, ਅਵਿਜੋਤ ਸਿੰਘ 93 ਫ਼ੀਸਦੀ, ਸਨਾਜ 93 ਫ਼ੀਸਦੀ, ਸੁਹਾਨੀ 92 ਫ਼ੀਸਦੀ, ਦਿਵਾਂਸੂ 91 ਫ਼ੀਸਦੀ, ਏਕਮਵੀਰ, ਮੰਤਾਜਪ੍ਰੀਤ, ਅਸੀਸਦੀਪ, ਗੁਨਰੀਤਿੰਦਰ, ਸਿਮਰਨਜੀਤ, ਏਕਨੂਰ 90 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਡਾਇਰੈਕਟਰ ਹਿੰਮਤ ਨਕਈ ਨੇ ਬੱਚਿਆਂ ਦਾ ਸ਼ਾਨਦਾਰ ਅੰਕਾਂ ਲਈ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਟੀਕਾਕਰਨ ਹਫ਼ਤਾ 24 ਅਪ੍ਰੈਲ ਤੋਂ ਮਨਾਇਆ ਜਾਵੇਗਾ ਅਗਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਨੂੰ ਮਾਨਵਤਾ ਦੇ ਭਲੇ ਹਿੱਤ 5 ਹਜ਼ਾਰ ਦੀ ਸਹਾਇਤਾ
Ad Position 24