15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਗੁਰੂ ਨਾਨਕ ਮੋਦੀਖਾਨਾ ਨੂੰ ਮਾਨਵਤਾ ਦੇ ਭਲੇ ਹਿੱਤ 5 ਹਜ਼ਾਰ ਦੀ ਸਹਾਇਤਾ

Ad Position 21
No active advertisement
ਅਜੀਤ ਡੈਸਕ 24-04-2026
ਕੋਟਕਪੂਰਾ, 23 ਅਪ੍ਰ੍ਰੈਲ (ਮੋਹਰ ਸਿੰਘ ਗਿੱਲ)-ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ ਦੇ ਐਨ. ਆਰ. ਆਈ. ਮਾਮਲਿਆਂ ਦੇ ਇੰਚਾਰਜ ਠੇਕੇਦਾਰ ਪ੍ਰੇਮ ਮੈਣੀ ਦੇ ਸਹਿਯੋਗ ਨਾਲ ਕਲੱਬ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਥਾਨਕ ਸਿੱਖਾਂਵਾਲਾ ਰੋਡ 'ਤੇ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਲਈ 5 ਹਜ਼ਾਰ ਰੁਪਏ ਦਾ ਚੈੱਕ ਹਰਪ੍ਰੀਤ ਸਿੰਘ ਖ਼ਾਲਸਾ ਨੂੰ ਸੌਂਪਿਆ | ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਤੇ ਚੇਅਰਮੈਨ ਪੱਪੂ ਲਾਹੌਰੀਆ ਦੀ ਅਗਵਾਈ ਹੇਠ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ, ਓਮ ਪ੍ਰਕਾਸ਼ ਗੁਪਤਾ, ਪੋ੍ਰ. ਐਚ. ਐਸ. ਪਦਮ, ਡਾ. ਦੇਵ ਰਾਜ, ਸੁਰਿੰਦਰ ਸਿੰਘ ਸਦਿਉੜਾ ਨੇ ਚੈੱਕ ਸੌਂਪਣ ਉਪਰੰਤ ਕਿਹਾ ਕਿ ਸੰਸਥਾ ਦੇ ਮਾਨਵਤਾ ਦੇ ਭਲੇ ਹਿੱਤ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ | ਹਰਦੀਪ ਸਿੰਘ ਫਿੱਡੂ ਭਲਵਾਨ, ਦਰਸ਼ਨ ਸਿੰਘ ਆਰੇਵਾਲਾ, ਸੁਖਵਿੰਦਰ ਸਿੰਘ ਬਾਗੀ, ਸਰਪੰਚ ਜੋਗਿੰਦਰ ਸਿੰਘ ਸੂਰਘੁਰੀ, ਇੰਸਪੈਕਟਰ ਨਛੱਤਰ ਸਿੰਘ, ਰਾਜੂ ਸਚਦੇਵਾ, ਪੱਪਾ ਮਲਹੋਤਰਾ, ਪਵਨ ਧੀਂਗੜਾ, ਟੀਟੂ ਛਾਬੜਾ ਦੀ ਹਾਜ਼ਰੀ ਵਿਚ ਹਰਪ੍ਰੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਹੁਣ ਤੱਕ ਇਲਾਕੇ ਦੇ 38 ਹਜ਼ਾਰ ਤੋਂ ਜ਼ਿਆਦਾ ਪਰਿਵਾਰ ਗੁਰੂ ਨਾਨਕ ਮੋਦੀਖਾਨਾ ਤੋਂ ਵੱਖ-ਵੱਖ ਕਿਸਮ ਦੀ ਮਦਦ ਲੈ ਚੁੱਕੇ ਹਨ | ਇਸ ਮੌਕੇ ਹਰਜੀਤ ਸਿੰਘ ਮੱਕੜ, ਕੁਲਭੂਸ਼ਨ ਕੌੜਾ, ਭੀਮ ਸੈਨ, ਗੁਲਸ਼ਨ ਕੁਮਾਰ ਛਾਬੜਾ, ਪ੍ਰੇਮ ਸਿੰਘ ਢੱਲਾ, ਗੁਰਤੇਜ ਸਿੰਘ, ਪਿ੍ੰਸ ਸਚਦੇਵਾ, ਬੱਬੂ ਚੰਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੈਸਟ ਪੁਆਇੰਟ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਰਣਜੀਤ ਸਿੰਘ ਸਿੱਧੂ ਨੂੰ ਕੌਂਸਲਰ ਦੀ ਚੋਣ ਲੜਨ ਦਾ ਸਮਰਥਨ
Ad Position 24