28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਰਾਤ ਸਮੇਂ ਚੋਰੀ ਹੁੰਦੀਆਂ ਬੋਰੀਆਂ ਦੀ ਭਰਪਾਈ ਮਜ਼ਦੂਰਾਂ ਨੂੰ ਕਰਨੀ ਪੈ ਰਹੀ ਹੈ-ਆਗੂ ਗੱਲਾ ਮਜ਼ਦੂਰ ਯੂਨੀਅਨ ਵਲੋਂ ਲਿਫ਼ਟਿੰਗ ਦੀ ਰਫ਼ਤਾਰ ਵਧਾਉਣ ਲਈ ਦਾਣਾ ਮੰਡੀ 'ਚ ਧਰਨਾ

Ad Position 21
No active advertisement
ਅਜੀਤ ਡੈਸਕ 27-04-2026
ਕੋਟਕਪੂਰਾ, 26 ਅਪੈ੍ਰਲ (ਮੇਘਰਾਜ)-ਅੱਜ ਸਵੇਰ ਸਮੇਂ ਗੱਲਾ ਮਜ਼ਦੂਰ ਯੂਨੀਅਨ ਵਲੋਂ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਕੰਮ ਬੰਦ ਕਰਕੇ ਧਰਨਾ ਦਿੱਤਾ ਤੇ ਰੋਸ ਰੈਲੀ ਕੱਢੀ ਗਈ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਮੰਡੀਆਂ 'ਚ ਕਣਕ ਦੀਆਂ ਬੋਰੀਆਂ ਟਰੱਕਾਂ ਤੇ ਟਰਾਲੀਆਂ ਲੱਦਣ ਦਾ ਸਮੇਂ ਸਿਰ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ | ਇਸ ਤੋਂ ਇਲਾਵਾ ਜੋ ਟਰੱਕ ਤੇ ਟਰਾਲੀਆਂ ਸ਼ੈਲਰਾਂ ਜਾਂ ਗੋਦਾਮਾਂ 'ਚ ਕਣਕ ਦੀਆਂ ਭਰੀਆਂ ਬੋਰੀਆਂ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਉਤਾਰਨ ਸਮੇਂ ਜਿਹੜੇ ਮਜ਼ਦੂਰ ਕੰਮ ਕਰਦੇ ਹਨ, ਉਨ੍ਹਾਂ ਵੀ ਮਿਹਨਤਾਨਾ ਨਾ ਮਿਲਣ ਕਾਰਨ ਹਿਤਾਸ਼ ਹਨ, ਜਿਸ ਕਾਰਨ ਉਹ ਵਾਹਨਾਂ ਨੂੰ ਖਾਲੀ ਕਰਨ ਲਈ ਸਮਾਂ ਲਗਾਉਂਦੇ ਹਨ | ਟਰੱਕ ਜਾਂ ਟਰਾਲੀਆਂ ਨੂੰ ਖਾਲੀ ਹੋਣ ਲਈ ਕਾਫ਼ੀ ਲੰਮਾਂ ਸਮਾਂ ਸੜਕਾਂ 'ਤੇ ਖੜ੍ਹ ਕੇ ਉਡੀਕ ਕਰਨੀ ਪੈਂਦੀ ਹੈ | ਲੋਡਿੰਗ ਦਾ ਕੰਮ ਹੌਲੀ ਗਤੀ ਨਾਲ ਹੋਣ ਕਾਰਨ ਮੰਡੀ 'ਚ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਦੇ ਕਹਿਣ 'ਤੇ ਜ਼ਿਆਦਾ ਨਮੀ ਵਾਲੀ ਕਣਕ ਬੋਰੀਆਂ 'ਚ ਭਰ ਦਿੱਤੀ ਤੇ ਲੋਡਿੰਗ ਦਾ ਕੰਮ ਸਹੀ ਨਾ ਹੋਣ ਕਾਰਨ ਤੇ ਗਰਮੀ ਜ਼ਿਆਦਾ ਪੈਣ ਕਾਰਨ ਕਣਕ ਸੁੱਕ ਰਹੀ ਹੈ ਤੇ ਵਜ਼ਨ ਘਟ ਰਿਹਾ ਹੈ | ਜਦੋਂ ਭਰੇ ਵਾਹਨ ਦਾ ਵਜ਼ਨ ਕੀਤਾ ਜਾਂਦਾ ਹੈ ਤਾਂ ਘਟੇ ਵਜ਼ਨ ਦਾ ਹਰਜਾਨਾ ਵੀ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ | ਰਾਤ ਨੂੰ ਭਰੀਆਂ ਬੋਰੀਆਂ ਦੀ ਰਖਵਾਲੀ ਵੀ ਮਜ਼ਦੂਰਾਂ ਨੂੰ ਬਿਨ੍ਹਾਂ ਕਿਸੇ ਮਿਹਨਤਾਨੇ ਤੋਂ ਕਰਨੀ ਪੈ ਰਹੀ ਹੈ | ਰਾਤ ਨੂੰ ਬੋਰੀਆਂ ਦੀ ਚੋਰੀ ਹੋ ਜਾਂਦੀ ਹੈ | ਚੋਰੀ ਦੇ ਨੁਕਸਾਨ ਦੀ ਭਰਪਾਈ ਵੀ ਮਜ਼ਦੂਰਾਂ ਨੂੰ ਕਰਨੀ ਪੈਂਦੀ ਹੈ | ਮਜ਼ਦੂਰਾਂ ਵਲੋਂ ਕਣਕ ਦੀ ਚੁਕਵਾਈ, ਅਣਲੋਡਿੰਗ ਤੇ ਟਰਾਂਸਪੋਰਟ ਦੇ ਠੇਕੇਦਾਰ ਪ੍ਰੇਮ ਚੰਦ ਦੀ ਆੜ੍ਹਤ ਮੂਹਰੇ ਮਜ਼ਦੂਰਾਂ ਵਲੋਂ ਧਰਨਾ ਕੇ ਸਖ਼ਤ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਬਣਦਾ ਮਿਹਨਤਾਨਾ ਸਮੇਂ ਸਿਰ ਦਿੱਤਾ ਜਾਵੇ ਤੇ ਟਰੱਕਾਂ ਜਾਂ ਹੋਰ ਵਾਹਨਾਂ ਦੀ ਗਿਣਤੀ ਵਧਾਈ ਜਾਵੇ ਤਾਂ ਭਰੀਆਂ ਬੋਰੀਆਂ ਨੂੰ ਜਲਦ ਤੋਂ ਜਲਦ ਮੰਡੀਆਂ 'ਚੋਂ ਚੁਕਵਾਇਆ ਜਾ ਸਕੇ | ਉਪਰੰਤ ਸਮੂਹ ਮਜ਼ਦੂਰਾਂ ਵਲੋਂ ਮੰਡੀ 'ਚ ਰੋਸ ਰੈਲੀ ਵੀ ਕੱਢੀ ਤੇ ਚੱਲ ਰਹੇ ਕੰਮ ਟਰਾਲੀਆਂ 'ਚੋਂ ਕਣਕ ਖਾਲੀ ਕਰਨੀ, ਕਣਕ ਦੀ ਸਫ਼ਾਈ ਤੇ ਤੋਲ ਨੂੰ ਰੋਕਵਾ ਦਿੱਤਾ ਗਿਆ | ਮੰਡੀ ਦੇ ਸਮੂਹ ਮਜ਼ਦੂਰ ਵੀ ਰੋਸ ਰੈਲੀ ਦਾ ਹਿੱਸਾ ਬਣੇ | ਉਪਰੰਤ ਗੱਲਾ ਮਜ਼ਦੂਰ ਯੂਨੀਅਨ ਦੇ ਵਫ਼ਦ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨਾਲ ਮੀਟਿੰਗ ਹੋਈ | ਚੇਅਰਮੈਨ ਵਲੋਂ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਰਾਤ ਸਮੇਂ ਬੱਤੀ ਬੰਦ ਹੋਣ 'ਤੇ ਐਮਰਜੈਂਸੀ ਲਾਈਟ ਦਾ ਪ੍ਰਬੰਧ, ਚੌਂਕੀਦਾਰ ਰੱਖਣ, ਟਰਾਂਸਪੋਰਟ ਦਾ ਪ੍ਰਬੰਧ ਕਰਨ ਸਮੇਤ ਹੋਰ ਮੰਗਾਂ ਮੰਨਣ ਦੇ ਭਰੋਸੇ ਉਪਰੰਤ ਮੰਡੀ ਕਰੀਬ 3 ਵਜੇ ਕੰਮ ਦੁੁਬਾਰਾ ਚਾਲੂ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸ਼ੰਭੂ ਸਿੰਘ, ਕਾਲਾ ਸਿੰਘ ਐਮ.ਸੀ, ਗੁਰਤੇਜ ਸਿੰਘ ਬਿੱਟੂ, ਕਿ੍ਸ਼ਨ ਲਾਲ ਬੱਬੂ, ਸੁਖਦੇਵ ਸਿੰਘ, ਆਤਮਾ ਸਿੰਘ, ਬੁੱਲਾ ਸਿੰਘ, ਮੰਗਾ ਸਿੰਘ, ਜਗਦੀਸ਼ ਸਿੰਘ, ਗੁਰਾ ਸਿੰਘ, ਰਿੰਕੂ ਸਿੰਘ, ਕਾਕਾ ਸਿੰਘ, ਰਣਜੀਤ ਸਿੰਘ ਘਾਰੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੱਲਾ ਮਜ਼ਦੂਰ ਯੂਨੀਅਨ ਵਲੋਂ ਲਿਫ਼ਟਿੰਗ ਦੀ ਰਫ਼ਤਾਰ ਵਧਾਉਣ ਲਈ ਦਾਣਾ ਮੰਡੀ 'ਚ ਧਰਨਾ ਅਗਲੀ ਖ਼ਬਰ ਮੌਸਮ 'ਚ ਆਇਆ ਵੱਡਾ ਬਦਲਾਅ, ਤਾਪਮਾਨ 'ਚ ਉਛਾਲ
Ad Position 24