28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਰਹਿੰਦ ਫੀਡਰ ਨਹਿਰ 'ਚ ਮਾਲਵੇ ਲਈ ਪਰੋਸਿਆ ਜਾ ਰਿਹੈ ਕਾਲਾ ਗੰਦਾ ਪਾਣੀ

Ad Position 21
No active advertisement
ਅਜੀਤ ਡੈਸਕ 27-04-2026
ਗਿੱਦੜਬਾਹਾ, 26 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਹਰੀਕੇ ਬੈਰਾਜ ਤੋਂ ਨਿਕਲਣ ਵਾਲੀ ਸਰਹਿੰਦ ਫੀਡਰ 'ਚ ਮਾਲਵੇ ਲਈ ਕਾਲਾ ਤੇ ਗੰਦਾ ਪਾਣੀ ਪਰੋਸਿਆ ਜਾਣਾ ਸ਼ੁਰੂ ਹੋ ਗਿਆ ਹੈ | ਸੀਵਰੇਜ ਤੇ ਕੈਮੀਕਲ ਮਿਲਾਵਟ ਵਾਲੇ ਇਸ ਪਾਣੀ ਨਾਲ ਮਾਲਵੇ 'ਚ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਪਾਇਆ ਜਾ ਰਿਹਾ ਹੈ | ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਕੁਦਰਤੀ ਸੋਮੇ ਨੂੰ ਪਵਿੱਤਰ ਰੱਖਣ 'ਚ ਨਾਕਾਮ ਸਿੱਧ ਹੋ ਰਹੇ ਹਨ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਰੀਕੇ ਬੈਰਾਜ ਤੋਂ ਰਾਜਸਥਾਨ ਫ਼ੀਡਰ ਤੇ ਸਰਹਿੰਦ ਫ਼ੀਡਰ ਨਹਿਰਾਂ ਸਮਾਨਅੰਤਰ ਨਿਕਲੀਆਂ ਹਨ | ਰਾਜਸਥਾਨ ਫ਼ੀਡਰ ਨਹਿਰ 'ਤੇ ਰਾਜਸਥਾਨ ਸਰਕਾਰ ਦਾ ਅਧਿਕਾਰ ਹੈ ਤੇ ਇਸ ਦਾ ਪਾਣੀ ਸਿਰਫ਼ ਰਾਜਸਥਾਨ ਹੀ ਵਰਤ ਸਕਦਾ ਹੈ | ਸਰਹਿੰਦ ਫੀਡਰ ਨਹਿਰ 'ਤੇ ਪੰਜਾਬ ਦਾ ਹੱਕ ਹੈ, ਇਸ ਦਾ ਪਾਣੀ ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਵਿਚ ਸਿੰਜਾਈ ਤੇ ਪੀਣ ਲਈ ਵਰਤਿਆ ਜਾ ਰਿਹਾ ਹੈ | ਲੰਬੇ ਸਮੇਂ ਤੋਂ ਦਰਿਆ ਵਿਚ ਸ਼ਹਿਰਾਂ ਦੇ ਸੀਵਰੇਜ ਤੇ ਕੁਝ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਪੈ ਰਿਹਾ ਹੈ ਤੇ ਇਹ ਪਾਣੀ ਅੱਗੇ ਉਕਤ ਨਹਿਰਾਂ 'ਚ ਜਾ ਰਿਹਾ ਹੈ | ਸਮੇਂ-ਸਮੇਂ 'ਤੇ ਸਮਾਜ ਸੇਵੀ ਤੇ ਆਮ ਲੋਕਾਂ ਵਲੋਂ ਦਰਿਆ ਵਿਚ ਗੰਦਾ ਪਾਣੀ ਪਾਏ ਜਾਣਾ ਬੰਦ ਕਰਨ ਦੀ ਆਵਾਜ਼ ਉਠਦੀ ਆ ਰਹੀ ਹੈ, ਪਰ ਸਮੇਂ ਦੀਆਂ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ | ਮਾਲਵੇ 'ਚ ਕੈਂਸਰ ਜਿਹੀ ਭਿਆਨਕ ਬਿਮਾਰੀ ਵੱਡੇ ਪੱਧਰ 'ਤੇ ਫ਼ੈਲੀ ਹੋਈ ਹੈ | ਉਕਤ ਦੋਵੇਂ ਨਹਿਰਾਂ ਦੀ ਮੁਰੰਮਤ ਦਾ ਕੰਮ ਕੁਝ ਦਿਨਾਂ ਤੋਂ ਚੱਲ ਰਿਹਾ ਹੈ, ਪਰ ਹੁਣ ਦੋ ਕੁ ਦਿਨਾਂ ਤੋਂ ਸਰਹਿੰਦ ਫੀਡਰ ਨਹਿਰ 'ਚ ਪਾਣੀ ਛੱਡ ਦਿੱਤਾ ਗਿਆ ਹੈ ਤੇ ਕਾਲੇ ਰੰਗ ਦਾ ਗੰਦਾ ਪਾਣੀ ਆ ਰਿਹਾ ਹੈ | ਕੈਮੀਕਲ ਤੇ ਸੀਵਰੇਜ ਮਿਲਾਵਟ ਵਾਲੇ ਇਸ ਪਾਣੀ ਨਾਲ ਜ਼ਮੀਨਾਂ 'ਤੇ ਤਾਂ ਮਾੜਾ ਅਸਰ ਪੈ ਰਹੀ ਰਿਹਾ ਹੈ, ਨਾਲ ਹੀ ਮਨੁੱਖੀ ਸਿਹਤ ਲਈ ਵੀ ਅਤੀ ਘਾਤਕ ਹੈ | ਇਸੇ ਤਰ੍ਹਾਂ ਰਾਜਸਥਾਨ ਰਾਜ 'ਚ ਜਾ ਰਹੇ ਅਜਿਹੇ ਕੈਮੀਕਲ ਮਿਲਾਵਟ ਵਾਲੇ ਪਾਣੀ ਨਾਲ ਮਨੁੱਖ ਤੇ ਜ਼ਮੀਨ ਲਈ ਮਾੜਾ ਅਸਰ ਪਾ ਰਿਹਾ ਹੈ | ਪੰਜਾਬ ਬਚਾਓ ਮੋਰਚੇ ਦੇ ਪ੍ਰਧਾਨ ਹਰਇੰਦਰ ਸਿੰਘ, ਗੁਰਜੀਤ ਸਿੰਘ ਸਮਾਜੀ, ਗੁਰਸ਼ਰਨ ਸਿੰਘ ਸਮਾਜੀ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਦੋਵੇਂ ਜੁੜਵੀਆਂ ਨਹਿਰਾਂ ਵਿਚ ਸੀਵਰੇਜ ਮਿਲਾਵਟ ਵਾਲਾ ਕਾਲੇ ਰੰਗ ਦਾ ਪਾਣੀ ਆ ਰਿਹਾ ਹੈ | ਪੰਜਾਬ 'ਚ ਸਰਹਿੰਦ ਫ਼ੀਡਰ ਨਹਿਰ ਦੇ ਨਾਲ ਲਗਦੇ ਪਿੰਡਾਂ ਦੇ ਜਲਘਰਾਂ 'ਚ ਸਰਹਿੰਦ ਫ਼ੀਡਰ ਨਹਿਰ ਦਾ ਪਾਣੀ ਪੈਂਦਾ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਹੈ | ਮਾਲਵੇ 'ਚ ਤਾਂ ਲੰਬੇ ਸਮੇਂ ਤੋਂ ਕੈਂਸਰ, ਕਾਲਾ ਪੀਲੀਆ, ਅੰਤੜੀਆਂ ਦੇ ਰੋਗ ਤੋਂ ਇਲਾਵਾ ਹੋਰ ਭਿਆਨਕ ਬਿਮਾਰੀਆਂ ਫ਼ੈਲੀਆਂ ਹੋਈਆਂ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਅਣਦੇਖੀ ਕੀਤੀ ਜਾ ਰਹੀ ਹੈ ਤੇ ਦਰਿਆਵਾਂ ਵਿਚ ਗੰਦਾ ਪਾਣੀ ਪੈਣ ਤੋਂ ਰੋਕਿਆ ਨਹੀ ਜਾ ਰਿਹਾ | ਉਨ੍ਹਾਂ ਮੰਗ ਕੀਤੀ ਹੈ ਕਿ ਨਹਿਰਾਂ ਵਿਚ ਪੈ ਰਹੇ ਗੰਦੇ ਪਾਣੀ ਨੂੰ ਰੋਕਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ 'ਆਪ' ਛੱਡ ਕੇ ਭਾਜਪਾ 'ਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਤੇ ਭੜਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੱਸਿਆ ਪੰਜਾਬ ਦੇ ਗ਼ੱਦਾ... ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ- ਮਾਮਲਾ ਦਰਜ
Ad Position 24