18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਖ਼ਾਲਸਾ ਸਕੂਲ ਦੇ ਐਨ.ਸੀ.ਸੀ. ਕੈਡਿਟਸ ਨੇ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 05-05-2026
ਫ਼ਰੀਦਕੋਟ, 4 ਮਈ (ਜਸਵੰਤ ਸਿੰਘ ਪੁਰਬਾ)-ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ 21 ਸੀਨੀਅਰ ਅਤੇ 24 ਜੂਨੀਅਰ ਡਿਵੀਜ਼ਨ ਦੇ ਐਨ.ਸੀ.ਸੀ.ਕੈਡਿਟਸ ਅਤੇ ਜੂਨੀਅਰ ਡਿਵੀਜ਼ਨ ਦੇ ਕੇਅਰ ਟੇਕਰ ਗੁਰਨਾਮ ਸਿੰਘ ਦੁਆਰਾ ਕਰਨਲ ਚੰਦਰ ਸ਼ੇਖਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਏ.ਟੀ.ਸੀ.-57 ਕੈਂਪ ਐਨ.ਸੀ.ਸੀ ਅਕੈਡਮੀ ਮਲੋਟ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਸੀਨੀਅਰ ਡਿਵੀਜ਼ਨ ਦੇ ਕੈਡਿਟ ਵੰਸ਼ਜ ਗੌਤਮ ਸ਼ਰਮਾ ਨੇ ਮੈਪ ਰੀਡਿੰਗ ਮੁਕਾਬਲੇ ਵਿਚ ਗੋਲਡ ਮੈਡਲ ਅਤੇ ਜੂਨੀਅਰ ਡਿਵੀਜ਼ਨ ਦੇ ਕੈਡਿਟ ਪ੍ਰਭਜੋਤ ਸਿੰਘ ਨੇ ਵੈਪਣ ਹੋਲਡਿੰਗ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ | ਇਸ ਕੈਂਪ ਦਾ ਉਦੇਸ਼ ਕੈਡਿਟਸ ਵਿਚ ਆਤਮ ਵਿਸ਼ਵਾਸ ਪੈਦਾ ਕਰਨਾ, ਲੀਡਰਸ਼ਿਪ, ਨਿੱਜੀ ਵਿਕਾਸ ਅਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂੰ ਕਰਵਾਉਣਾ ਸੀ | ਇਸ ਦੇ ਨਾਲ ਨਾਲ ਕੈਂਪ ਵਿਚ ਕੈਡਿਟਸ ਨੂੰ ਸਰੀਰਕ ਤੰਦਰੁਸਤੀ ਅਤੇ ਖ਼ੇਡਾਂ ਬਾਰੇ ਉਤਸ਼ਾਹਿਤ ਕੀਤਾ ਕਿਉਂਕਿ ਨਿਰੋਗ ਸਰੀਰ ਹੀ ਚੰਗੇ ਸਮਾਜ ਦੀ ਸਿਰਜਨਾ ਵਿਚ ਸਹਾਈ ਹੋ ਸਕਦਾ ਹੈ | ਸਕੂਲ ਪਹੁੰਚਣ 'ਤੇ ਚੇਅਰਮੈਨ ਸਵਰਨਜੀਤ ਸਿੰਘ ਗਿੱਲ ਅਤੇ ਪਿ੍ੰਸੀਪਲ ਮਨਪ੍ਰੀਤ ਸਿੰਘ ਨੇ ਲੈਫ. ਸੁਖਦੇਵ ਸਿੰਘ ਤੇ ਕੈਡਿਟਸ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਜਿਹੇ ਕੈਂਪ ਕੈਡਿਟਸ ਵਿਚ ਭਾਵਨਾਤਮਕ ਬੁੱਧੀ ਅਤੇ ਚੌਣਤੀਆਂ ਦਾ ਡਟ ਕੇ ਸਾਹਮਣਾ ਕਰਨ ਦੇ ਗੁਣ ਪੈਦਾ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ, ਅਸਾਮ ਤੇ ਪੁਡੂਚੇਰੀ 'ਚ ਭਾਜਪਾ ਦੀ ਜਿੱਤ 'ਤੇ ਮਲੋਟ ਵਿਖੇ ਜਸ਼ਨ ਮਨਾਇਆ ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ ਪੰਜ ਮੋਬਾਈਲ ਫ਼ੋਨ ਬਰਾਮਦ
Ad Position 24