19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸ਼ਿਆਮ ਬਾਬਾ ਦੇ ਉਤਸਵ 'ਤੇ ਕਲੱਬ ਵਲੋਂ ਵਿਸ਼ਾਲ ਭੰਡਾਰਾ <br/>

Ad Position 21
No active advertisement
ਅਜੀਤ ਡੈਸਕ 05-05-2026
ਕੋਟਕਪੂਰਾ, 4 ਮਈ (ਮੋਹਰ ਸਿੰਘ ਗਿੱਲ)-ਸਥਾਨਕ ਸਹਿਰ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਸ੍ਰੀ ਸ਼ਿਆਮ ਨਿਸ਼ਕਾਮ ਸੇਵਾ ਮੰਡਲ ਅਤੇ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਵਲੋਂ ਪੁਰਾਣੀ ਦਾਣਾ ਮੰਡੀ ਵਿਚ ਸ੍ਰੀ ਸ਼ਿਆਮ ਬਾਬਾ ਦੇ ਵਿਸ਼ਾਲ ਉਤਸਵ ਮੌਕੇ 'ਤੇ ਸੇਠ ਕੇਦਾਰਨਾਥ ਧਰਮਸਾਲਾ ਵਿਖੇ ਵਿਸ਼ਾਲ ਭੰਡਾਰਾ ਲਗਾਇਆ ਗਿਆ | ਇਸ ਦੌਰਾਨ ਸ਼ਰਧਾਲੂਆਂ ਲਈ ਹਲਵਾ-ਪੂੜੀ ਅਤੇ ਕੜ੍ਹੀ-ਚਾਵਲ ਦਾ ਲੰਗਰ ਤਿਆਰ ਕੀਤਾ ਗਿਆ ਤੇ ਕਲੱਬ ਅਤੇ ਸੇਵਾ ਮੰਡਲ ਦੇ ਮੈਂਬਰਾਂ ਨੇ ਖੁਦ ਸੰਗਤਾਂ ਨੂੰ ਬੜੇ ਹੀ ਪ੍ਰੇਮ ਅਤੇ ਸਤਿਕਾਰ ਨਾਲ ਪ੍ਰਸਾਦ ਵਰਤਾਇਆ | ਇਸ ਸਮੇਂ ਸੇਵਾ ਮੰਡਲ ਦੇ ਸਰਪ੍ਰਸਤ ਪੰਡਿਤ ਅਖਿਲ ਕੌਸ਼ਿਕ, ਯੂਨਾਈਟਿਡ ਇੰਟਰਨੈਸ਼ਨਲ ਕਲੱਬਾਂ ਦੇ ਸੰਸਥਾਪਕ ਪ੍ਰਧਾਨ ਚਰਨ ਦਾਸ ਗਰਗ ਅਤੇ ਕਲੱਬ ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਸ੍ਰੀ ਸ਼ਿਆਮ ਬਾਬਾ ਦੇ ਆਸ਼ੀਰਵਾਦ ਨਾਲ ਹੀ ਸਮਾਜ ਸੇਵਾ ਦੇ ਕਾਰਜ ਸੰਭਵ ਹੋ ਪਾਉਂਦੇ ਹਨ | ਅਜਿਹੇ ਸਮੂਹਿਕ ਸਮਾਰੋਹ ਨਾ ਸਿਰਫ਼ ਧਾਰਮਿਕ ਆਸਥਾ ਨੂੰ ਮਜ਼ਬੂਤ ਕਰਦੇ ਹਨ, ਸਗੋਂ ਸਮਾਜ ਵਿਚ ਏਕਤਾ ਅਤੇ ਸੇਵਾ ਦੀ ਭਾਵਨਾ ਵੀ ਪੈਦਾ ਕਰਦੇ ਹਨ | ਇਸ ਮੌਕੇ ਕਲੱਬ ਅਹੁਦੇਦਾਰ ਰਾਜ ਕੁਮਾਰ ਅਗਰਵਾਲ, ਕਮਲ ਕਟਾਰੀਆ, ਬਲਜੀਤ ਸਿੰਘ ਖੀਵਾ, ਵਿਨੋਦ ਖੇਮਕਾ, ਯੂਥ ਪ੍ਰਧਾਨ ਮੋਹਿਤ ਮਹਿਤਾ, ਡਾ. ਸਤੀਸ਼ ਸ਼ਰਮਾ, ਆਨੰਦ ਕੁਮਾਰ, ਚੰਦਰ ਗਰਗ, ਸਤਨਾਮ ਸਿੰਘ ਖੱਬੂ ਅਤੇ ਲਾਇਨਜ਼ ਕਲੱਬ ਗ੍ਰੇਟਰ ਦੇ ਹਰਬੀਰ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਈਆਂ |

Ad Position 22
No active advertisement
ਪਿਛਲੀ ਖ਼ਬਰ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ ਨਾਲ ਵੱਖ-ਵੱਖ ਸਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ <br/>
Ad Position 24