19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 05-05-2026
ਕੋਟਕਪੂਰਾ, 4 ਮਈ (ਮੋਹਰ ਸਿੰਘ ਗਿੱਲ)-ਸਥਾਨਕ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਪਾਰਕ 'ਚ ਅੱਜ ਸਵੇਰ ਸਮੇਂ ਇਕ ਅੱਧਖੜ ਉਮਰ ਦੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਸੂਚਨਾ ਮਿਲਣ ਉਪਰੰਤ ਏ.ਐਸ.ਆਈ ਦਲਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਭੇਜ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਸੈਰ ਕਰਨ ਆਏ ਲੋਕਾਂ ਨੇ ਉਕਤ ਅੱਧਖੜ ਉਮਰ ਦੇ ਮੂਧੇ ਮੂੰਹ ਪਏ ਵਿਅਕਤੀ ਨੂੰ ਦੇਖਿਆ ਤਾਂ ਉਸ ਦੇ ਵਾਰਸਾਂ ਦੀ ਭਾਲ ਆਰੰਭ ਦਿੱਤੀ | ਉੱਥੇ ਪੁੱਜੇ ਇਕ ਸੰਤੋਸ਼ ਕੁਮਾਰ ਨਾਮ ਦੇ ਪੇਂਟਰ ਨੇ ਦੱਸਿਆ ਕਿ ਵਿਜੈ ਕੁਮਾਰ ਨਾਮ ਦਾ ਇਹ ਉੱਤਰ ਪ੍ਰਦੇਸ਼ ਦਾ ਵਸਨੀਕ ਵਿਅਕਤੀ ਇੱਥੇ ਇਕੱਲਾ ਹੀ ਰਹਿੰਦਾ ਸੀ, ਇਸ ਦਾ ਕੋਈ ਘਰ-ਬਾਰ ਨਾ ਹੋਣ ਕਰਕੇ ਅਕਸਰ ਪਾਰਕ ਵਰਗੀਆਂ ਅਜਿਹੀਆਂ ਥਾਵਾਂ 'ਤੇ ਰਾਤਾਂ ਬਤੀਤ ਕਰਦਾ ਸੀ | ਤਫ਼ਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਮਿ੍ਤਕ ਦੀ ਲਾਸ਼ ਉਸ ਦੇ ਵਾਰਸਾਂ ਹਵਾਲੇ ਕੀਤੀ ਜਾਵੇਗੀ ਅਤੇ ਜੇਕਰ ਕੋਈ ਵਾਰਸ ਸਾਹਮਣੇ ਨਾ ਆਇਆ ਤਾਂ ਕਿਸੇ ਸਮਾਜ ਸੇਵੀ ਸੰਸਥਾ ਜਾਂ ਧਾਰਮਿਕ ਜਥੇਬੰਦੀ ਦੇ ਸਹਿਯੋਗ ਨਾਲ ਅੰਤਿਮ ਸਸਕਾਰ ਕਰਵਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਖੀ ਕਲਾਂ 'ਚ ਵਾਤਾਵਰਨ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸ਼ਿਆਮ ਬਾਬਾ ਦੇ ਉਤਸਵ 'ਤੇ ਕਲੱਬ ਵਲੋਂ ਵਿਸ਼ਾਲ ਭੰਡਾਰਾ <br/>
Ad Position 24