11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜੈਤੋ ਦੀਆਂ ਸੜਕਾਂ 'ਤੇ ਕਬਜ਼ੇ, ਰੇਹੜੀਆਂ ਦੇ ਪੱਕੇ ਅੱਡੇ ਟਰੈਫਿਕ ਸੰਕਟ ਦੀ ਜੜ੍ਹ ਬਣੇ <br/>

Ad Position 21
No active advertisement
ਅਜੀਤ ਡੈਸਕ 06-05-2026
ਜੈਤੋ, 5 ਮਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਸ਼ਹਿਰ ਦੀਆਂ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਹੁਣ ਗੰਭੀਰ ਸੰਕਟ ਦਾ ਰੂਪ ਧਾਰ ਚੁੱਕਾ ਹੈ | ਬੱਸ ਸਟੈਂਡ ਅਤੇ ਕੋਚਰਾਂ ਦੀ ਚੱਕੀ ਤੱਕ ਦਾ ਪੂਰਾ ਇਲਾਕਾ ਰੇਹੜੀਆਂ ਅਤੇ ਪੱਕੇ ਕਬਜ਼ਿਆਂ ਦੇ ਘੇਰੇ ਵਿਚ ਆ ਚੁੱਕਾ ਹੈ | ਸੜਕਾਂ ਦਾ ਵੱਡਾ ਹਿੱਸਾ ਗੈਰ-ਕਾਨੂੰਨੀ ਤੌਰ 'ਤੇ ਘੇਰਿਆ ਹੋਇਆ ਹੈ, ਜਿਸ ਨਾਲ ਆਵਾਜਾਈ ਟਰੈਫਿਕ ਪ੍ਰਣਾਲੀ ਲਗਪਗ ਠੱਪ ਹੋ ਚੁੱਕੀ ਹੈ | ਇਹ ਰੇਹੜੀਆਂ ਹੁਣ ਅਸਥਾਈ ਨਹੀਂ ਰਹੀਆਂ, ਸਗੋਂ ਕਈ ਥਾਵਾਂ 'ਤੇ ਪੱਕੇ ਅੱਡਿਆਂ ਦਾ ਰੂਪ ਧਾਰ ਚੁੱਕੀਆਂ ਹਨ | ਦੁਕਾਨਾਂ ਅੱਗੇ ਵਧੇ ਹੋਏ ਕਬਜ਼ਿਆਂ ਨੇ ਨਾ ਸਿਰਫ਼ ਸੜਕਾਂ ਦੀ ਚੌੜਾਈ ਘਟਾਈ ਹੈ, ਸਗੋਂ ਪੈਦਲ ਯਾਤਰੀਆਂ ਲਈ ਵੀ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ | ਲੋਕ ਮਜਬੂਰਨ ਸੜਕ ਦੇ ਵਿਚਕਾਰੋਂ ਲੰਘਣ 'ਤੇ ਮਜਬੂਰ ਹਨ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ | ਰੇਲਵੇ ਫਾਟਕ 'ਤੇ ਹਾਲਾਤ ਹੋਰ ਵੀ ਭਿਆਨਕ ਬਣ ਜਾਂਦੇ ਹਨ | ਫ਼ਾਟਕ ਬੰਦ ਹੋਣ ਨਾਲ ਦੋਹੀਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਫਾਟਕ ਖੁੱਲ੍ਹਣ ਤੋਂ ਬਾਅਦ ਵੀ ਬਿਤਰਤੀਬੀ ਕਾਰਨ ਜਾਮ ਘੰਟਿਆਂ ਤੱਕ ਨਹੀਂ ਖੁੱਲ੍ਹਦਾ | ਜ਼ਰੂਰੀ ਸਾਧਨ ਐਂਬੂਲੈਂਸ, ਸਕੂਲ ਵੈਨਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਵੀ ਇਸ ਜਾਮ ਵਿਚ ਫਸ ਕੇ ਰਹਿ ਜਾਂਦੀਆਂ ਹਨ, ਜੋ ਕਿ ਪ੍ਰਸ਼ਾਸਨਿਕ ਨਾਕਾਮੀ ਦੀ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ | ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਮ.ਸੀ. ਚੋਣਾਂ ਦੇ ਮੱਦੇਨਜ਼ਰ ਵੀ ਨਗਰ ਕੌਂਸਲ ਦੇ ਅਧਿਕਾਰੀ ਇਸ ਗੰਭੀਰ ਮਸਲੇ 'ਤੇ ਚੁੱਪ ਕਿਉਂ ਹਨ? ਨਾ ਕੋਈ ਵਿਸ਼ੇਸ਼ ਮੁਹਿੰਮ, ਨਾ ਕੋਈ ਕਾਰਵਾਈ ਪ੍ਰਸ਼ਾਸਨ ਦੀ ਇਹ ਖਾਮੋਸ਼ੀ ਲੋਕਾਂ ਵਿਚ ਗੁੱਸੇ ਨੂੰ ਹੋਰ ਭੜਕਾ ਰਹੀ ਹੈ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ | ਇਸਦੇ ਨਾਲ ਹੀ ਟ੍ਰੈਫਿਕ ਸੰਭਾਲ ਰਹੇ ਪੁਲਿਸ ਕਰਮਚਾਰੀ ਵੀ ਹਾਲਾਤਾਂ ਅੱਗੇ ਲਾਚਾਰ ਨਜ਼ਰ ਆ ਰਹੇ ਹਨ | ਉਨ੍ਹਾਂ ਕੋਲ ਨਾ ਪੂਰੇ ਅਧਿਕਾਰ ਹਨ ਅਤੇ ਨਾ ਹੀ ਢੁਕਵੇਂ ਸਾਧਨ, ਜਿਸ ਕਾਰਨ ਟ੍ਰੈਫਿਕ ਪ੍ਰਬੰਧ ਸਿਰਫ਼ ਕਾਗਜ਼ੀ ਦਾਅਵਿਆਂ ਤੱਕ ਹੀ ਸੀਮਤ ਰਹਿ ਗਿਆ ਹੈ | ਸ਼ਹਿਰ ਵਾਸੀਆਂ ਨੇ ਸਖ਼ਤ ਲਹਿਜ਼ੇ ਵਿਚ ਮੰਗ ਕੀਤੀ ਹੈ ਕਿ ਸੜਕਾਂ 'ਤੇ ਹੋ ਰਹੇ ਨਾਜਾਇਜ਼ ਅਤੇ ਪੱਕੇ ਕਬਜ਼ਿਆਂ ਖ਼ਿਲਾਫ਼ ਤੁਰੰਤ ਵੱਡੀ ਮੁਹਿੰਮ ਚਲਾਈ ਜਾਵੇ | ਰੇਹੜੀਆਂ ਲਈ ਵੱਖਰੇ ਜ਼ੋਨ ਤੈਅ ਕੀਤੇ ਜਾਣ, ਪੱਕੇ ਕਬਜ਼ਿਆਂ ਨੂੰ ਬਿਨਾਂ ਦੇਰੀ ਹਟਾਇਆ ਜਾਵੇ ਅਤੇ ਟ੍ਰੈਫਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾਣ | ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਂ ਨੇ ਨਗਰ ਕੌਂਸਲ ਅਧੀਨ ਆਉਂਦੀਆਂ ਸੜਕਾਂ ਯੈਲੋ ਪੱਟੀ ਲਗਾਈ ਜਾਵੇ ਤਾਂ ਜੋ ਸੜਕਾਂ 'ਤੇ ਵਹੀਕਲ ਖੜ੍ਹੇ ਕਰਨ ਵਾਲੇ ਰਾਹਗੀਰਾਂ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਰੇਹੜੀਆਂ ਵਾਲੀਆਂ ਲਈ ਢੁੱਕਵੀਂ ਜਗ੍ਹਾ ਨਿਰਧਾਰਿਤ ਕਰਕੇ ਉਨ੍ਹਾਂ ਨੂੰ ਪਾਲਣਾ ਕਰਨ ਦੇ ਸਖ਼ਤ ਕਾਨੀ ਹੁਕਮ ਲਾਗੂ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ 118 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਸਰਪੰਚ ਹਰਬੰਸ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ
Ad Position 24