ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਦੀ ਵਾਪਸੀ ਤੋਂ ਕੁਝ ਮਿੰਟ ਪਹਿਲਾਂ ਡਿੱਗਿਆ ਗੇਟ
ਮਲੋਟ, 10 ਨਵੰਬਰ (ਅਜਮੇਰ ਸਿੰਘ ਬਰਾੜ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਪੈਲੇਸ ਵਿਖੇ ਵੱਖ-ਵੱਖ ਵਪਾਰੀਆਂ ਨੂੰ ਮਿਲਣ ਆਏ ਤਾਂ ਇਸ ਦਰਮਿਆਨ ਪੈਲੇਸ ਦੇ ਮੁੱਖ ਗੇਟ ਤੋਂ ਪਹਿਲਾਂ ਜੀ. ਟੀ.
ਮਲੋਟ, 10 ਨਵੰਬਰ (ਅਜਮੇਰ ਸਿੰਘ ਬਰਾੜ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਪੈਲੇਸ ਵਿਖੇ ਵੱਖ-ਵੱਖ ਵਪਾਰੀਆਂ ਨੂੰ ਮਿਲਣ ਆਏ ਤਾਂ ਇਸ ਦਰਮਿਆਨ ਪੈਲੇਸ ਦੇ ਮੁੱਖ ਗੇਟ ਤੋਂ ਪਹਿਲਾਂ ਜੀ.ਟੀ. ਰੋਡ ਉੱਪਰ ਪਿਛਲੇ ਦਿਨੀਂ ਹੋਏ ਵਿਰਾਸਤੀ ਮੇਲੇ ਦਾ ਇਕ ਵੱਡਾ ਗੇਟ ਲਗਾਇਆ ਹੋਇਆ ਸੀ, ਅਚਾਨਕ ਡਿੱਗ ਪਿਆ। ਡਿਊਟੀ ’ਤੇ ਖੜੇ ਥਾਣੇਦਾਰ ਹਰਪਾਲ ਸਿੰਘ ਅਤੇ ਥਾਣੇਦਾਰ ਗੁਰਮੀਤ ਸਿੰਘ ਰਾਣੀਵਾਲਾ ਇਸ ਭਾਰੇ ਗੇਟ ਦੇ ਥੱਲੋਂ ਆਉਣੋਂ ਬਚ ਗਏ ਪਰ ਫਿਰ ਵੀ ਥਾਣੇਦਾਰ ਗੁਰਮੀਤ ਸਿੰਘ ਰਾਣੀਵਾਲਾ ਦੇ ਇਕ ਮੋਢੇ ’ਤੇ ਡਿੱਗਣ ਸਮੇਂ ਇਹ ਗੇਟ ਵੱਜਿਆ। ਮੇਲੇ ਸਬੰਧੀ ਲਗਾਇਆ ਗਿਆ ਗੇਟ ਮੇਲਾ ਖਤਮ ਹੋਣ ਦੇ ਪੰਜ-ਛੇ ਦਿਨਾਂ ਬਾਅਦ ਵੀ ਜਿਉਂ ਦਾ ਤਿਉਂ ਖੜ੍ਹਾ ਸੀ। ਅੱਜ ਸੁਖਬੀਰ ਸਿੰਘ ਬਾਦਲ ਦੇ ਵਾਪਸ ਜਾਣ ਤੋਂ ਕੁਝ ਹੀ ਮਿੰਟ ਪਹਿਲਾਂ ਹੀ ਗੇਟ ਇਕ ਦਮ ਧਰਤੀ ’ਤੇ ਡਿੱਗ ਪਿਆ ਤੇ ਕੋਲੇ ਖੜ੍ਹੇ ਦੋਵੇਂ ਥਾਣੇਦਾਰਾਂ ਤੋਂ ਇਲਾਵਾ ਦੂਰ ਖੜ੍ਹੇ ਪੁਲਿਸ ਮੁਲਾਜ਼ਮ ਤੇ ਹੋਰ ਲੋਕ ਵੀ ਇਸ ਡਿੱਗੇ ਗੇਟ ਵੱਲ ਆਏ। ਡਿਊਟੀ ਦੇ ਰਹੇ ਥਾਣੇਦਾਰਾਂ ਨੇ ਸ਼ੁਕਰ ਕੀਤਾ ਕਿ ਇਹ ਗੇਟ ਸੁਖਬੀਰ ਸਿੰਘ ਬਾਦਲ ਦੇੇ ਕਾਫਲੇ ਉੱਪਰ ਡਿੱਗ ਪੈਂਦਾ ਤਾਂ ਉਨ੍ਹਾਂ ਨੂੰ ਬਹੁਤ ਵੱਡੀ ਮੁਸ਼ਕਿਲ ਪੇਸ਼ ਆਉਣੀ ਸੀ ।