11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੁਪਰਡੈਂਟ ਅਸ਼ੋਕ ਕੁਮਾਰ ਛਾਬੜਾ ਸੇਵਾ ਮੁਕਤ ਹੋਏ <br/>

Ad Position 21
No active advertisement
ਅਜੀਤ ਡੈਸਕ 06-05-2026
ਰੁਪਾਣਾ, 5 ਮਈ (ਜਗਜੀਤ ਸਿੰਘ)-ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਸ੍ਰੀ ਮੁਕਤਸਰ ਸਾਹਿਬ ਵਿਖੇ ਸੁਪਰਡੈਂਟ ਵਜੋਂ ਸੇਵਾ ਨਿਭਾਅ ਰਹੇ ਅਸ਼ੋਕ ਕੁਮਾਰ ਛਾਬੜਾ ਦੇ ਸੇਵਾ ਦੌਰਾਨ 38 ਸਾਲ ਪੂਰੇ ਹੋ ਜਾਣ 'ਤੇ ਅੱਜ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸਮੂਹ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਵੱਖ-ਵੱਖ ਖੇਤਰਾਂ ਦੇ ਮੁਲਾਜ਼ਮਾਂ ਨੇ ਭਾਗ ਲਿਆ | ਇਸ ਮੌਕੇ ਯਾਦਵਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ, ਰਾਜਿੰਦਰ ਕੁਮਾਰ ਸੋਨੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜਸਪਾਲ ਸਿੰਘ ਮੋਂਗਾ ਨੇ ਅਸ਼ੋਕ ਕੁਮਾਰ ਨਾਲ ਬਿਤਾਏ ਗਏ ਪਲਾਂ ਦਾ ਵਰਣਨ ਕੀਤਾ | ਸਮੂਹ ਸਟਾਫ਼ ਵਲੋਂ ਅਸ਼ੋਕ ਕੁਮਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਨਿਵਾਜਿਆ ਗਿਆ | ਅੰਤ ਵਿਚ ਅਸ਼ੋਕ ਕੁਮਾਰ ਨੇ ਸਭਨਾਂ ਦਾ ਧੰਨਵਾਦ ਕੀਤਾ | ਸਟੇਜ ਦੀ ਭੂਮਿਕਾ ਰਾਜ ਕੁਮਾਰ ਨੇ ਸੰਭਾਲੀ | ਇਸ ਮੌਕੇ ਮਲਕੀਤ ਸਿੰਘ, ਹਰਜੀਤ ਸਿੰਘ, ਸ਼ਮਿੰਦਰ ਬੱਤਰਾ, ਵਿਜੇ ਗਰਗ, ਹਰਮੀਤ ਸਿੰਘ ਬੇਦੀ, ਪਵਨ ਛਾਬੜਾ, ਵਕੀਲ ਛਾਬੜਾ ਆਦਿ ਸਮੂਹ ਸਟਾਫ਼ ਮੈਂਬਰ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਸਮੇਂ ਲੋਕ ਆਪਣੀ ਮਾਤ ਭਾਸ਼ਾ ਪੰਜਾਬੀ 'ਚ ਦਰਜ ਕਰਵਾਉਣ - ਸਪੀਕਰ ਸੰਧਵਾਂ <br/> ਅਗਲੀ ਖ਼ਬਰ ਮੁਕਤਸਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ <br/>
Ad Position 24