16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਦੀ ਪੰਜਾਬ ਫ਼ੋਟੋਗ੍ਰਾਫ਼ਰਜ਼ ਐਸੋਸੀਏਸ਼ਨ ਰਜਿ: ਸਾਦਿਕ ਦੇ ਅਹੁਦੇਦਾਰਾਂ ਦੀ ਚੋਣ <br/>

Ad Position 21
No active advertisement
ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਇਕਾਈ ਸਾਦਿਕ ਦੇ ਨਵੇਂ ਚੁਣੇ ਗਏ ਪ੍ਰਧਾਨ ਰਮੇਸ਼ ਕੁਮਾਰ ਬਿੱਟੂ ਅਤੇ ਅਹੁਦੇਦਾਰ ਆਪਣੇ ਸਾਥੀਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ | ਤਸਵੀਰ: ਆਰ.ਐਸ.ਧੁੰਨਾ <br/> 07-05-2026
ਸਾਦਿਕ, 6 ਮਈ (ਆਰ.ਐਸ.ਧੁੰਨਾ)-ਦੀ ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ ਇਕਾਈ ਸਾਦਿਕ ਦੀ ਹੋਈ ਅਹਿਮ ਮੀਟਿੰਗ ਸਮੇਂ ਸਾਦਿਕ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਪੀਪੀਏ ਦੇ ਸੰਵਿਧਾਨ ਅਨੁਸਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਮੂਹ ਇਕਾਈ ਭੰਗ ਕਰਕੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਦਾ ਐਲਾਨ ਕੀਤਾ | ਇਸ ਮੀਟਿੰਗ ਵਿਚ ਜਿੱਥੇ ਨਵੇਂ ਪੁਰਾਣੇ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਉੱਥੇ ਕੁਝ ਸਮਾਂ ਪਹਿਲਾਂ ਐਸੋਸੀਏਸ਼ਨ ਨੂੰ ਛੱਡ ਕੇ ਗਏ ਮੈਂਬਰਾਂ ਰਾਜਵੀਰ ਸਿੰਘ ਡੋਡ ਅਤੇ ਸੰਤੋਖ ਚੋਪੜਾ ਨੇ ਆਪਣੀ ਘਰ ਵਾਪਸੀ ਕੀਤੀ ਦਾ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ | ਇਸ ਮੀਟਿੰਗ ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਝੋਟੀਵਾਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਾਦਿਕ ਇਕਾਈ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਰਮੇਸ਼ ਕੁਮਾਰ ਬਿੱਟੂ ਨੂੰ ਪ੍ਰਧਾਨ, ਰਜਿੰਦਰ ਸਿੰਘ ਧੁੰਨਾ ਨੂੰ ਸਕੱਤਰ, ਜਸਕਰਨ ਦਾਬੜਾ ਜੱਸੂ ਨੂੰ ਖਜ਼ਾਨਚੀ, ਰਵਿੰਦਰ ਸਿੰਘ ਰਿੰਕੂ ਨੂੰ ਸੀਨੀਅਰ ਮੀਤ ਪ੍ਰਧਾਨ, ਲਖਵਿੰਦਰ ਸਿੰਘ ਸਿੱਧੂ ਅਤੇ ਰਾਜਵੀਰ ਸਿੰਘ ਡੋਡ ਦੋਵੇਂ ਮੀਤ ਪ੍ਰਧਾਨ, ਪੀ.ਆਰ.ਓ ਗੁਰਮੀਤ ਸਿੰਘ ਮਹਿਮੂਆਣਾ, ਅਕਾਸ਼ਦੀਪ ਸਿੰਘ ਮਚਾਕੀ ਅਤੇ ਮਨਮੀਤ ਸਿੰਘ ਧੁੰਨਾ ਦੋਵੇਂ ਸਹਾਇਕ ਸਕੱਤਰ ਚੁਣੇ ਗਏ | ਇਸ ਮੌਕੇ ਸਕੱਤਰ ਰਜਿੰਦਰ ਸਿੰਘ ਧੁੰਨਾ ਨੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਉਮੀਦ ਨਾਲ ਮੈਂਬਰਾਂ ਵਲੋਂ ਨਵੇਂ ਅਹੁਦੇਦਾਰਾਂ ਨੂੰ ਚੁਣਿਆ ਗਿਆ ਹੈ ਸਾਰੇ ਅਹੁਦੇਦਾਰ ਐਸੋਸੀਏਸ਼ਨ ਨੂੰ ਅੱਗੇ ਲਿਜਾਣ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਦੱਸਿਆ ਕਿ ਸੰਵਿਧਾਨ ਅਨੁਸਾਰ ਇਹ ਚੋਣ ਦੋ ਸਾਲਾਂ 2026-28 ਲਈ ਹੈ ਨੂੰ ਚਲਾਉਣ ਲਈ ਸਾਦਿਕ ਇਕਾਈ ਦੇ ਮੈਂਬਰਾਂ ਤੋਂ ਦੋ ਸਾਲ ਦਾ 2 ਹਜ਼ਾਰ ਰੁਪਏ ਫੰਡ ਲਿਆ ਜਾਵੇਗਾ 'ਚੋਂ ਐਕਟਿਵ ਮੈਂਬਰਾਂ ਦਾ 10 ਲੱਖ ਰੁਪਏ ਤੱਕ ਦਾ ਬੀਮਾ ਕਰਵਾਇਆ ਜਾਵੇਗਾ ਦੀ ਫ਼ੀਸ ਸਾਦਿਕ ਇਕਾਈ ਵਲੋਂ ਹੀ ਭਰੀ ਜਾਵੇਗੀ | ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਫ਼ੰਡ ਜਲਦੀ ਖਜ਼ਾਨਚੀ ਜਸਕਰਨ ਦਾਬੜਾ ਕੋਲ ਜਮ੍ਹਾਂ ਕਰਵਾਉਣ ਦੀ ਕਿ੍ਪਾਲਤਾ ਕਰਨ ਤਾਂ ਜੋ ਫੋਟੋਗ੍ਰਾਫਰ ਭਰਾਵਾਂ ਦਾ ਜਲਦੀ ਬੀਮਾ ਕਰਵਾਇਆ ਜਾ ਸਕੇ | ਇਸ ਮੌਕੇ ਹਰਪਾਲ ਸਿੰਘ, ਜੋਬਨਜੀਤ ਸਿੰਘ, ਰਿੰਪਾ ਚੁੱਘਾ, ਸ਼ਰਨਜੀਤ ਸਿੰਘ, ਜਸਪਾਲ ਸਿੰਘ, ਗੁਰਪਿਆਰ ਸਿੰਘ, ਅਜੈਦੀਪ ਸਿੰਘ, ਨਿਖਿਲ ਕੁਮਾਰ ਦਾਬੜਾ, ਚਮਕੌਰ ਸਿੰਘ ਕਿੰਗਰਾ, ਮਨਮੀਤ ਸਿੰਘ ਧੰੁਨਾ ਅਤੇ ਪ੍ਰੀਤ ਝੋਟੀਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫ਼ਰੀਦਕੋਟ ਦੀ ਮੀਟਿੰਗ <br/> ਅਗਲੀ ਖ਼ਬਰ ਨਿਸ਼ਕਾਮ ਸੇਵਾ ਸੰਮਤੀ ਦੇ 275ਵੇਂ ਸਮਾਗਮ ਮੌਕੇ ਮੁਫ਼ਤ ਰਾਸ਼ਨ ਦੀਆਂ ਦੋ ਗੱਡੀਆਂ ਰਵਾਨਾ <br/>
Ad Position 24