23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗਊਆਂ ਦੀ ਭਲਾਈ ਲਈ ਮਾਣਕ ਬਾਵਾ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 08-05-2026
ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਊ ਰੱਖਿਆ ਸੈੱਲ ਭਾਜਪਾ ਦੇ ਚੇਅਰਮੈਨ ਇਕਬਾਲ ਸਿੰਘ ਮਾਣਕ ਬਾਵਾ ਗੋਸਵਾਮੀ ਵਲੋਂ ਗਊਆਂ ਦੀ ਭਲਾਈ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਵੱਖ-ਵੱਖ ਗਊਸ਼ਾਲਾ ਵਿਚ ਗਊ ਸੇਵਕ ਵਜੋਂ ਵਿਚਰ ਰਹੇ ਮਾਣਕ ਬਾਵਾ ਨੇ ਦੱਸਿਆ ਕਿ ਸ੍ਰੀ ਸੈਣੀ ਨੇ ਕਿਹਾ ਕਿ ਗਊਸ਼ਲਾਵਾਂ ਲਈ ਬਜਟ ਵਧਾਇਆ ਜਾ ਰਿਹਾ ਹੈ, ਸਕੀਮਾਂ ਚੱਲ ਰਹੀਆਂ ਹਨ ਤੇ ਪਸ਼ੂਆਂ ਦੀ ਭਲਾਈ ਲਈ ਨਵੀਆਂ ਪਾਲਿਸੀਆਂ ਵੀ ਬਣ ਰਹੀਆਂ ਹਨ | ਜ਼ਖ਼ਮੀ ਗਾਵਾਂ ਲਈ ਵੈਟਰਨਰੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਐੱਨ.ਜੀ.ਓਜ. ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ | ਇਸ ਤੋਂ ਪਹਿਲਾਂ ਮਾਣਕ ਬਾਵਾ ਨੇ ਧਿਆਨ ਵਿਚ ਲਿਆਂਦਾ ਸੀ ਕਿ ਗਊਸ਼ਾਲਾਵਾਂ ਵਿਚ ਚਾਰੇ ਦੀ ਘਾਟ ਫ਼ੰਡਾਂ ਦੀ ਕਮੀ ਅਤੇ ਪ੍ਰਬੰਧਨ ਦੀਆਂ ਕਮੀਆਂ ਕਾਰਨ ਗਾਵਾਂ ਨੂੰ ਠੀਕ ਸਹੂਲਤਾਂ ਨਹੀਂ ਮਿਲ ਰਹੀਆਂ | ਉਹ ਜ਼ਖ਼ਮੀ ਤੇ ਬੇਸਹਾਰਾ ਗਊਆਂ ਲਈ ਵਧੀਆ ਇਲਾਜ ਅਤੇ ਨਿਗਰਾਨੀ ਦੀ ਮੰਗ ਕਰਦੇ ਹਨ | ਸ੍ਰੀ ਸੈਣੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਸੰਬੰਧੀ ਕੇਂਦਰ ਸਰਕਾਰ ਗੰਭੀਰ ਹੈ ਅਤੇ ਭਲਾਈ ਲਈ ਕਦਮ ਚੁੱਕੇ ਜਾ ਰਹੇ ਹਨ | ਇਸ ਮੌਕੇ ਕੁਲਦੀਪ ਸਿੰਘ ਭੰਗੇਵਾਲਾ, ਸਾਬਕਾ ਕੌਂਸਲਰ ਰਣਦੀਪ ਰਾਣਾ ਕਮਰਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਲੁੰਡੇਵਾਲਾ 'ਚ ਛੱਤ ਡਿੱਗਣ ਨਾਲ ਨੂੰਹ ਦੀ ਮੌਤ-ਸੱਸ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ
Ad Position 24