14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਮਤਾ ਦਿਵਸ ਨੂੰ ਸਮਰਪਿਤ ਬਾਬਾ ਫ਼ਰੀਦ ਪਬਲਿਕ ਸਕੂਲ 'ਚ ਸਮਾਗਮ

Ad Position 21
No active advertisement
ਅਜੀਤ ਡੈਸਕ 09-05-2026
ਫ਼ਰੀਦਕੋਟ, 8 ਮਈ (ਜਸਵੰਤ ਸਿੰਘ ਪੁਰਬਾ)-ਮਾਂ ਦੇ ਪਿਆਰ, ਤਿਆਗ ਤੇ ਸਤਿਕਾਰ ਨੂੰ ਸਲਾਮ ਕਰਦੇ ਹੋਏ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਕਿੰਡਰਗਾਰਟਨ ਵਿੰਗ ਨੇ 'ਮਦਰਜ਼ ਡੇ' ਮੌਕੇ ਬਾਬਾ ਫ਼ਰੀਦ ਆਡੀਟੋਰੀਅਮ ਵਿਚ ਸ਼ਾਨਦਾਰ ਸਮਾਗਮ ਰਚਾਇਆ | ਇਸ ਮੌਕੇ ਰਾਜਪਾਲ ਕੌਰ ਸੇਖੋਂ ਬਤੌਰ ਮੁੱਖ ਮਹਿਮਾਨ ਅਤੇ ਵੀਨਾ ਰਾਣੀ-ਯੂਰੋਕਿਡਜ਼ ਤੇ ਮਿਸਿਜ਼ ਅੰਨਨਇਆ ਅਰੌੜਾ-ਡਿਜ਼ਨੀ ਵਰਲਡ, ਹਰਲੀਨ ਕੌਰ ਬਤੌਰ ਖਾਸ ਮਹਿਮਾਨ ਸ਼ਾਮਿਲ ਹੋਏ | ਨੰਨ੍ਹੇ ਬੱਚਿਆਂ ਨੇ ਨਾਚ, ਗੀਤ ਤੇ ਭਾਵੁਕ ਪੇਸ਼ਕਾਰੀਆਂ ਨਾਲ ਮਾਵਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ | ਸਮਾਗਮ ਦਾ ਆਗਾਜ਼ ਯੂ.ਕੇ.ਜੀ ਰੋਜ਼ ਸੈਕਸ਼ਨ ਦੇ ਬੱਚਿਆਂ ਦੇ ਮਨਮੋਹਕ ਵੈਲਕਮ ਡਾਂਸ ਨਾਲ ਹੋਇਆ | 'ਤੇਰੀ ਉਂਗਲੀ ਪਕੜ ਕੇ ਚੱਲਾ”, 'ਜਨਮ ਜਨਮ ਓ ਮਾਂ' ਤੇ 'ਐਸੀ ਹੋਤੀ ਹੈ ਮਾਂ' ਵਰਗੀਆਂ ਪੇਸ਼ਕਾਰੀਆਂ ਨੇ ਪੂਰੇ ਆਡੀਟੋਰੀਅਮ ਨੂੰ ਭਾਵਨਾਵਾਂ ਦੇ ਰੰਗ ਵਿਚ ਰੰਗ ਦਿੱਤਾ | ਮਾਂ-ਬੱਚੇ ਦੀ ਜੋੜੀ ਵਲੋਂ ਰੈਂਪ ਵਾਕ ਤੇ ਖੇਡਾਂ ਨੇ ਮਾਹੌਲ ਨੂੰ ਤਾੜੀਆਂ ਨਾਲ ਗੂੰਜਾ ਦਿੱਤਾ | ਸਕੂਲ ਵਲੋਂ ਬੱਚਿਆਂ ਦੀ 100% ਸ਼ਮੂਲੀਅਤ ਯਕੀਨੀ ਬਣਾਈ ਗਈ, ਜਿਸ ਨਾਲ ਹਰ ਬੱਚੇ ਨੂੰ ਮੰਚ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਤੇ ਸਮਾਗਮ ਹੋਰ ਵੀ ਪ੍ਰਭਾਵਸ਼ਾਲੀ ਬਣਿਆ | ਅਜਿਹਾ ਉਪਰਾਲਾ ਬੱਚਿਆਂ ਦੀ ਸਰਵਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਬਾਬਾ ਫ਼ਰੀਦ ਸਕੂਲ ਦੀ ਖਾਸੀਅਤ ਹੈ | ਕਾ .ਪਿ੍ੰਸੀਪਲ ਸੁਖਦੀਪ ਕੌਰ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੈ | ਮਾਂ ਦਾ ਸਤਿਕਾਰ ਹਰ ਬੱਚੇ ਦਾ ਧਰਮ ਹੈ | ਅਜਿਹੇ ਸਮਾਗਮ ਬੱਚਿਆਂ ਵਿਚ ਸੰਸਕਾਰਾਂ ਦਾ ਬੀਜ ਬੀਜਦੇ ਹਨ | ਕਾ. ਵਾਈਸ ਪਿ੍ੰਸੀਪਲ ਹਰਸਿਮਰਨ ਕੌਰ ਨੇ ਕਿਹਾ ਕਿ ਮਾਂ ਦੀ ਕੁਰਬਾਨੀ ਨੂੰ ਸ਼ਬਦਾਂ ਵਿਚ ਬੰਨ੍ਹਣਾ ਨਾਮੁਮਕਿਨ ਹੈ | ਬੱਚਿਆਂ ਤੇ ਅਧਿਆਪਕਾਂ ਦੀ ਮਿਹਨਤ ਸ਼ਲਾਘਾਯੋਗ ਹੈ | ਵੱਡੀ ਗਿਣਤੀ ਵਿਚ ਪਹੁੰਚੇ ਮਾਪਿਆਂ ਨੇ ਬੱਚਿਆਂ ਦੀ ਪੇਸ਼ਕਾਰੀ ਨੂੰ ਸਲਾਹਿਆ ਤੇ ਇਸ ਪਲ ਨੂੰ ਕੈਮਰਿਆਂ ਵਿਚ ਕੈਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਗੁਰਵਿੰਦਰ ਕੌਰ ਸੰਧਵਾਂ ਐਸ.ਸੀ. ਵਿੰਗ ਦੀ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਪਿੰਡ ਕਿਲ੍ਹਾ ਨੌ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ
Ad Position 24