12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਿਡਜ਼ ਕਿੰਗਡਮ ਕਾਨਵੈਂਟ ਸਕੂਲ 'ਚ ਵਿਸ਼ਵ ਰੈ ੱਡ ਕਰਾਸ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 09-05-2026
ਮਲੋਟ, 8 ਮਈ (ਪਾਟਿਲ)-ਕਿਡਜ਼ ਕਿੰਗਡਮ ਕਾਨਵੈਂਟ ਸਕੂਲ ਮਲੋਟ ਵਿਚ ਵਿਸ਼ਵ ਰੈੱਡ ਕਰਾਸ ਦਿਵਸ ਦੇ ਮੌਕੇ 'ਤੇ ਪਿ੍ੰਸੀਪਲ ਰੋਬਿਨਸਨ ਜੋਸਫ ਦੀ ਰਹਿਨੁਮਾਈ ਅਤੇ ਦੇਖ-ਰੇਖ ਹੇਠ ਵਿਸ਼ੇਸ਼ ਸਵੇਰੇ ਦੀ ਸਭਾ ਕਰਵਾਈ ਗਈ | ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿਚ ਸਿਹਤ, ਮਨੁੱਖਤਾ ਅਤੇ ਸਮਾਜਿਕ ਸੇਵਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਮੁੱਖ ਮਹਿਮਾਨ ਡਾ. ਮੋਨਿਕਾ (ਡੀਕਿਨ ਯੂਨੀਵਰਸਿਟੀ, ਆਸਟ੍ਰੇਲੀਆ ਤੋਂ ਬੀਡੀਐਸ, ਐਮਪੀਐਚ) ਨੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਿਹਤ ਅਤੇ ਸਫ਼ਾਈ ਬਾਰੇ ਜਾਣਕਾਰੀ ਦਿੱਤੀ | ਕੌਂਸਲਰ ਗੁਰਦਾਸ ਸਿੰਘ ਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਮਨੁੱਖਤਾ ਤੇ ਸਿਹਤ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਕੂਲ ਦੇ ਚੇਅਰਮੈਨ ਹੰਸ ਰਾਜ ਸੋਖਲ ਅਤੇ ਡਾਇਰੈਕਟਰ ਵਰੁਣ ਸੋਖਲ ਵੀ ਮੌਜੂਦ ਰਹੇ | ਸਮਾਗਮ ਦੌਰਾਨ ਇਕ ਅਧਿਆਪਕ ਵਲੋਂ ਵਿਸ਼ਵ ਰੈੱਡ ਕਰਾਸ ਦਿਵਸ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਅੰਤ ਵਿਚ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਮਨੁੱਖੀ ਸੇਵਾ ਲਈ ਪ੍ਰੇਰਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਸੰਬੰਧੀ ਸਮਾਗਮ ਭਲਕੇ ਅਗਲੀ ਖ਼ਬਰ ਸਕੂਲਾਂ 'ਚ 11 ਮਈ ਨੂੰ ਮਨਾਇਆ ਜਾਵੇਗਾ 'ਨੈਸ਼ਨਲ ਟੈਕਨਾਲੋਜੀ ਦਿਵਸ-2026'
Ad Position 24