19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੁਸਾਇਟੀਆਂ ਦਾ ਹੱਦ ਕਰਜ਼ਾ ਫ਼ੈਸਲਾ ਵਾਪਸ ਲੈਣਾ ਬੇਹੱਦ ਨਿੰਦਣਯੋਗ - ਬਰਾੜ ਕੋਟਸੁਖੀਆ <br/>

Ad Position 21
No active advertisement
ਅਜੀਤ ਡੈਸਕ 12-05-2026
ਕੋਟਕਪੂਰਾ, 11 ਮਈ (ਮੋਹਰ ਸਿੰਘ ਗਿੱਲ)-ਸਾਬਕਾ ਬਲਾਕ ਸੰਮਤੀ ਮੈਂਬਰ, ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬਰਾੜ ਕੋਟਸੁਖੀਆ ਨੇ ਕਿਹਾ ਕਿ ਸੁਸਾਇਟੀਆਂ ਦੇ ਹੱਦ ਕਰਜ਼ਾ ਬਿਆਨ 'ਤੇ ਯੂ-ਟਰਨ ਲੈਣ ਦੇ ਫ਼ੈਸਲਾ ਅਤਿ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਅੰਤਾਂ ਦੀ ਮਹਿੰਗਾਈ ਅਤੇ ਖੇਤੀ ਉਪਰ ਜ਼ਿਆਦਾ ਲਾਗਤ ਖ਼ਰਚਿਆਂ ਨੂੰ ਵੇਖਦਿਆਂ ਕਿਸਾਨਾਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਕੋਆਪ੍ਰੇਟਿਵ ਸੁਸਾਇਟੀਆਂ ਦਾ ਹੱਦ ਕਰਜ਼ਾ ਪ੍ਰਤੀ ਏਕੜ ਵਾਧਾ ਕੀਤਾ ਸੀ, ਜਿਸ ਨੂੰ ਬਾਅਦ 'ਚ ਚੁੱਪ-ਚੁਪੀਤੇ ਹੀ ਵਾਪਸ ਲੈ ਲਿਆ ਗਿਆ, ਜੋ ਕਿ ਬੇਹੱਦ ਮੰਦਭਾਗਾ ਫ਼ੈਸਲਾ ਹੈ | ਬਰਾੜ ਨੇ ਕਿਹਾ ਕਿ ਉਕਤ ਫ਼ੈਸਲੇ ਵਿਰੋਧ 'ਚ ਕਈ ਸਹਿਕਾਰੀ ਸੁਸਾਇਟੀ ਦੇ ਕਰਮਚਾਰੀਆਂ ਵਲੋਂ ਹੜਤਾਲ ਵੀ ਕੀਤੀ ਗਈ, ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਉਪਰ ਅਜੇ ਤੱਕ ਜੂੰ ਨਹੀਂ ਸਰਕੀ | ਬਰਾੜ ਕੋਟਸੁਖੀਆ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਸਹਿਕਾਰੀ ਸਭਾਵਾਂ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ, ਕਿਉਂ ਜੋ ਕਿਸਾਨ ਸਿੱਧੇ ਤੌਰ 'ਤੇ ਸਹਿਕਾਰੀ ਸਭਾਵਾਂ ਨਾਲ ਜੁੜੇ ਹੋਏ ਹਨ | ਕਿਸਾਨਾਂ ਨੂੰ ਫ਼ਸਲਾਂ ਅਤੇ ਪਰਿਵਾਰ ਪਾਲਣ ਲਈ ਸਹਿਕਾਰੀ ਸਭਾਵਾਂ ਰਾਹੀਂ ਲੈਣ-ਦੇਣ ਕਰਨਾ ਕਾਫ਼ੀ ਸੁਖਾਲਾ ਲੱਗਦਾ ਹੈ |

Ad Position 22
No active advertisement
ਪਿਛਲੀ ਖ਼ਬਰ ਦੁਆਰੇਆਣਾ ਅਤੇ ਕੋਠੇ ਇੰਦਰ ਸਿੰਘ ਤੋਂ ਤੀਰਥ ਯਾਤਰਾ ਲਈ ਸੰਗਤ ਰਵਾਨਾ <br/> ਅਗਲੀ ਖ਼ਬਰ ਦਸਵੀਂ ਜਮਾਤ ਦੇ ਨਤੀਜਿਆਂ 'ਚ ਸੰਤ ਮੋਹਨ ਦਾਸ ਸਕੂਲ ਨੇ ਬਾਜ਼ੀ ਮਾਰੀ
Ad Position 24