20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਾਬਾ ਫ਼ਰੀਦ ਲਾਅ ਕਾਲਜ ਦੇ ਅਸਿਸਟੈਂਟ ਪ੍ਰੋਫ਼ੈਸਰ ਮਨਿੰਦਰ ਸਿੰਘ ਨੇ ਹਾਸਿਲ ਕੀਤਾ ਐਨ.ਸੀ.ਸੀ. ਲੈਫ਼ਟੀਨੈਂਟ ਰੈਂਕ

Ad Position 21
No active advertisement
ਅਜੀਤ ਡੈਸਕ 12-05-2026
ਫ਼ਰੀਦਕੋਟ, 11 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਅਸਿਸਟੈਂਟ ਪ੍ਰੋਫੈਸਰ ਮਨਿੰਦਰ ਸਿੰਘ ਨੇ ਐਨ.ਸੀ.ਸੀ. ਆਫ਼ੀਸਰਜ਼ ਟਰੇਨਿੰਗ ਅਕੈਡਮੀ ਵਿਚ ਕਰਵਾਏ ਗਏ 90 ਦਿਨਾਂ ਦੇ ਪ੍ਰੀ-ਕਮਿਸ਼ਨ ਟਰੇਨਿੰਗ ਕੋਰਸ ਨੂੰ ਸਫਲਤਾ ਪੂਰਵਕ ਪੂਰਾ ਕੀਤਾ ਹੈ | ਹੁਣ ਕੈਡਿਟ ਟਰੇਨਿੰਗ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਮਨਿੰਦਰ ਸਿੰਘ ਨੂੰ ਐਸੋਸੀਏਟ ਐਨ.ਸੀ.ਸੀ. ਅਫ਼ਸਰ ਵਜੋਂ ਨਿਯੁਕਤ ਕਰਦੇ ਹੋਏ ਲੈਫਟੀਨੈਂਟ ਦੇ ਰੈਂਕ ਨਾਲ ਕਮਿਸ਼ਨਡ ਕੀਤਾ ਗਿਆ ਹੈ | ਟਰੇਨਿੰਗ ਦੌਰਾਨ ਉਨ੍ਹਾਂ ਨੇ ਸਰੀਰਕ ਫਿਟਨੈੱਸ, ਡਿ੍ਲ ਸਕੁਐਰ ਟੈਸਟ, ਹਥਿਆਰ ਚਲਾਉਣ ਦੀ ਟਰੇਨਿੰਗ (ਫਾਇਰਿੰਗ), ਕੈਂਪ ਅਤੇ ਫ਼ੀਲਡ ਕ੍ਰਾਫਟ, ਮੈਪ ਰੀਡਿੰਗ ਅਤੇ ਲੀਡਰਸ਼ਿਪ ਵਿਕਾਸ ਵਰਗੀਆਂ ਕਠੋਰ ਅਤੇ ਵਿਸਤਿ੍ਤ ਗਤੀਵਿਧੀਆਂ ਵਿਚ ਭਾਗ ਲਿਆ | ਉਨ੍ਹਾਂ ਨੇ ਪਾਸਿੰਗ-ਆਉਟ ਪਰੇਡ ਵਿਚ ਭਾਗ ਲੈਣ ਦੇ ਨਾਲ-ਨਾਲ ਐਨ.ਸੀ.ਸੀ. ਟਰੇਨਰਜ਼ ਅਤੇ ਪਰਸਨਾਲਿਟੀ ਡਿਵੈਲਪਮੈਂਟ ਸੰਬੰਧੀ ਡਿਪਲੋਮਾ ਕੋਰਸ ਵੀ ਸਫਲਤਾ ਪੂਰਵਕ ਪੂਰਾ ਕੀਤਾ | ਮਨਿੰਦਰ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਟਰੇਨਿੰਗ ਸਰੀਰਕ ਤੌਰ 'ਤੇ ਬਹੁਤ ਮੁਸ਼ਕਿਲ ਅਤੇ ਮਾਨਸਿਕ ਤੌਰ 'ਤੇ ਚੁਣੌਤੀਪੂਰਨ ਰਹੀ | ਇਸ ਟਰੇਨਿੰਗ ਨੇ ਉਨ੍ਹਾਂ ਅੰਦਰ ਅਨੁਸ਼ਾਸਨ, ਨੇਤਿ੍ਤਵ ਅਤੇ ਦਿ੍ੜਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ | ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਬਾਬਾ ਫ਼ਰੀਦ ਲਾਅ ਕਾਲਜ ਅਤੇ ਐਨ.ਸੀ.ਸੀ. ਭਾਈਚਾਰੇ ਵਿਚ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ | ਕਾਲਜ ਦੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਮਨਿੰਦਰ ਸਿੰਘ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਰਨਿੰਗ ਜੂਨੀਅਰ ਸਕੂਲ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ 'ਜਨ ਸਿਹਤ ਅਭਿਆਨ' ਤਹਿਤ ਇਕ ਰੋਜ਼ਾ ਵਰਕਸ਼ਾਪ ਸਫ਼ਲਤਾ ਪੂਰਵਕ ਸਮਾਪਤ
Ad Position 24