10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੜਕ ਹਾਦਸੇ 'ਚ ਨੂੰ ਹ-ਸਹੁਰੇ ਦੀ ਮੌਤ

Ad Position 21
No active advertisement
ਅਜੀਤ ਡੈਸਕ 14-05-2026
ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)-ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਸ਼ਾਹਰਾਹ 'ਤੇ ਸ਼ਾਮ ਸਮੇਂ ਵਾਪਰੇ ਇਕ ਭਿਆਭਕ ਹਾਦਸੇ 'ਚ ਨੂੰ ਹ-ਸਹੁਰੇ ਦੀ ਦੁਖਦਾਇਕ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਪਿੰਡ ਸਿੱਖਾਂ ਵਾਲਾ ਦਾ ਵਸਨੀਕ ਗੁਰਜੰਟ ਸਿੰਘ (65) ਪੁੱਤਰ ਸਰਬਣ ਸਿੰਘ, ਆਪਣੀ 34 ਸਾਲ ਨੂੰ ਹ ਨਵਦੀਪ ਕੌਰ ਸਮੇਤ ਕੋਟਕਪੂਰਾ ਤੋਂ ਆਪਣੇ ਪਿੰਡ ਸਿੱਖਾਂ ਵਾਲਾ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ | ਜਿਉਂ ਹੀ ਉਹ ਸ਼ਾਹਰਾਹ ਉਪਰ ਚੜ੍ਹ ਕੇ ਆਪਣੇ ਸਿੱਖਾਂ ਵਾਲਾ ਨੂੰ ਜਾਣ ਲੱਗੇ ਤਾਂ ਬਠਿੰਡਾ ਵਾਲੇ ਪਾਸਿਓਾ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨਾਲ ਅਚਾਨਕ ਹਾਦਸਾ ਵਾਪਰ ਗਿਆ | ਇਸ ਕਾਰਨ ਨਵਜੋਤ ਕੌਰ ਦੇ ਬਹੁਤ ਜ਼ਿਆਦਾ ਸੱਟਾਂ ਵੱਜੀਆਂ | ਮੌਕੇ 'ਤੇ ਦੋਹਾਂ ਨੂੰ ਜ਼ਖ਼ਮੀ ਹਾਲਤ 'ਚ ਉਚੇਰੇ ਇਲਾਜ਼ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਨਵਦੀਪ ਕੌਰ ਨੂੰ ਮਿ੍ਤਕ ਐਲਾਨ ਦਿੱਤਾ, ਜਦ ਕਿ ਇਲਾਜ਼ ਦੌਰਾਨ ਕੁਝ ਘੰਟਿਆਂ ਪਿੱਛੋਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਗੁਰਜੰਟ ਸਿੰਘ ਦੀ ਵੀ ਮੌਤ ਹੋ ਗਈ | ਅਚਾਨਕ ਹੋਈ ਮੌਤ ਕਾਰਨ ਪਿੰਡ 'ਚ ਸੋਗ ਦਾ ਮਾਹੌਲ ਹੈ | ਮਿ੍ਤਕਾ ਨਵਦੀਪ ਕੌਰ ਇਕ ਤਿੰਨ ਸਾਲਾਂ ਦੇ ਮਾਸੂਮ ਬੱਚੇ ਦੀ ਮਾਂ ਸੀ ਅਤੇ ਇਕ ਨਿੱਜੀ ਸੰਸਥਾ 'ਚ ਪੜ੍ਹਾਉਂਦੀ ਸੀ, ਜਦ ਕਿ ਉਸ ਦਾ ਸਹੁਰਾ ਖੇਤੀਬਾੜੀ ਕਰਦਾ ਸੀ | ਇਸ ਸਬੰਧ 'ਚ ਮਿ੍ਤਕ ਗੁਰਜੰਟ ਸਿੰਘ ਦੇ ਪੁੱਤਰ ਖੁਸ਼ਵਿੰਦਰ ਸਿੰਘ ਦੇ ਬਿਆਨ ਆਧਾਰ 'ਤੇ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਕਾਰ ਦੇ ਡਰਾਈਵਰ ਬਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਲੋਟ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਬਾਰ੍ਹਵੀਂ ਜਮਾਤ ਦੇ ਨਤੀਜੇ 'ਚੋਂ 6 ਮੈਰਿਟਾਂ ਲੈ ਕੇ ਜ਼ਿਲ੍ਹੇ 'ਚੋਂ ਮੋਹਰੀ ਅਗਲੀ ਖ਼ਬਰ ਝਬਾਲ ਦਾ ਖੇਡ ਸਟੇਡੀਅਮ ਬਣਿਆ ਨਸ਼ੇੜੀ ਵਿਅਕਤੀਆਂ ਦਾ ਕੇਂਦਰ ਬਿੰਦੂ
Ad Position 24