10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਝਬਾਲ ਦਾ ਖੇਡ ਸਟੇਡੀਅਮ ਬਣਿਆ ਨਸ਼ੇੜੀ ਵਿਅਕਤੀਆਂ ਦਾ ਕੇਂਦਰ ਬਿੰਦੂ

Ad Position 21
No active advertisement
ਅਜੀਤ ਡੈਸਕ 14-05-2026
ਝਬਾਲ, 13 ਮਈ (ਸੁਖਦੇਵ ਸਿੰਘ)-ਝਬਾਲ ਵਿਖੇ ਲੱਖਾਂ ਰੁਪਏ ਖਰਚ ਕੇ ਬਣਾਏ ਗਏ ਖੇਡ ਸਟੇਡੀਅਮ ਵਿਚ ਨਸ਼ੇੜੀ ਵਿਅਕਤੀ ਸਵੇਰੇ-ਸ਼ਾਮ ਨਸ਼ੀਲੇ ਟੀਕਿਆਂ ਦੀਆਂ ਖੇਡਾਂ ਖੇਡ ਰਹੇ ਹਨ | ਸਵੇਰ ਤੇ ਸ਼ਾਮ ਵੇਲੇ ਇਸ ਖੇਡ ਸਟੇਡੀਅਮ ਵਿਚ ਨਸ਼ੀਲੇ ਟੀਕਿਆਂ ਦੀਆਂ ਵਾਈਲਾਂ ਦੀ ਮੰਡੀ ਲੱਗਦੀ ਹੈ, ਜਿਥੇ ਲਗਪਗ 30-35 ਪਿੰਡਾਂ ਦੇ ਨਸ਼ੇੜੀ ਨੌਜਵਾਨ ਆ ਕੇ ਸਰਿੰਜਾਂ, ਸੂਈਆਂ ਨਾਲ ਖੇਡਾਂ ਖੇਡਦੇ ਹਨ | ਇੱਥੇ ਬੈਠੇ ਇਕ ਨਸ਼ੇੜੀ ਨੇ ਦੱਸਿਆ ਕਿ ਸਬ ਤਹਿਸੀਲ ਝਬਾਲ ਦੇ ਦਰਜਨਾਂ ਪਿੰਡਾਂ ਦੇ ਲਗਪਗ 150 ਦੇ ਕਰੀਬ ਨਸ਼ੇੜੀ ਇਥੇ ਨਸ਼ੀਲੇ ਟੀਕੇ ਲਗਾਉਣ ਵਾਸਤੇ ਆਉਂਦੇ ਹਨ | ਉਸ ਨੇ ਦੱਸਿਆ ਕਿ ਇਥੇ ਸਾਰਾ ਦਿਨ ਹੀ ਨਸ਼ੇੜੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ | ਉਸ ਨੇ ਨਸ਼ੀਲੇ ਟੀਕੇ ਦੀ ਵਾਇਲ ਦਿਖਾਉਂਦੇ ਹੋਏ ਦੱਸਿਆ ਕਿ ਇਸ ਵਿਚ ਸਰਕਾਰੀ ਹਸਪਤਾਲ ਵਿਚੋਂ ਮਿਲਦੀ ਗੋਲੀ ਅਤੇ ਡੰਗਰਾਂ ਦੇ ਚਿੱਚੜ ਮਾਰਨ ਵਾਲਾ ਟੀਕਾ ਮਿਲਾ ਕੇ ਨਸ਼ੇੜੀਆਂ ਵਲੋਂ ਲਗਾਇਆਂ ਜਾਂਦਾ ਹੈ, ਜਿਸ ਨਾਲ ਹੁਣ ਤੱਕ ਅਨੇਕਾਂ ਨਸ਼ੇੜੀ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ | ਸਟੇਡੀਅਮ ਦੀ ਚਾਰਦੀਵਾਰੀ ਦੇ ਅੰਦਰ ਤੇ ਬਾਹਰ ਸਰਿੰਜਾਂ ਸੂਈਆਂ ਤੇ ਵਾਈਲਾਂ ਦੇ ਢੇਰ ਲੱਗੇ ਹੋਏ ਹਨ, ਜਿਸ ਕਰਕੇ ਇੱਥੇ ਪੈਦਲ ਚੱਲਣਾ ਖੇਤਰ ਤੋਂ ਖ਼ਾਲੀ ਨਹੀਂ ਹੈ, ਕਿਉਂਕਿ ਇਕ ਹੀ ਸਰਿੰਜ ਸੂਈ ਨਾਲ ਕਈ-ਕਈ ਨਸ਼ੇੜੀਆਂ ਵਲੋਂ ਟੀਕੇ ਲਗਾਉਣ ਨਾਲ ਉਹ ਕਾਲੇ ਪੀਲੀਏ ਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆ ਚੁੱਕੇ ਹਨ | ਇਸ ਤੋਂ ਇਲਾਵਾ ਸਟੇਡੀਅਮ ਦੇ ਨਜ਼ਦੀਕ ਹੀ ਬਣੇ ਸ਼ਮਸ਼ਾਨਘਾਟ ਵਿਚ ਵੀ ਨਸ਼ੇੜੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ | ਇੱਥੇ ਵੀ ਨਸ਼ੇੜੀ ਸ਼ਮਸ਼ਾਨਘਾਟ ਦੀਆਂ ਝਾੜੀਆਂ ਵਿਚ ਬੈਠ ਕੇ ਟੀਕੇ ਲਗਾਉਂਦੇ ਹਨ | ਇਨ੍ਹਾਂ ਨਸ਼ੇੜੀਆਂ ਵਲੋਂ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਸੀ. ਪੀ. ਆਈ. ਦੇ ਜ਼ਿਲ੍ਹਾ ਆਗੂ ਕਾ. ਦਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਨਸ਼ੇੜੀਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਜਗਾਉਂਦਿਆਂ ਇਲਾਕੇ ਵਿਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਨਸ਼ੇ ਦੇ ਤਸਕਰਾਂ ਤੇ ਨਸ਼ੇੜੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜਦੋਂ ਥਾਣਾ ਮੁਖੀ ਝਬਾਲ ਇੰਸਪੈਕਟਰ ਹਰਕੀਰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਅਨੇਕਾਂ ਹੀ ਨਸ਼ੇੜੀਆਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਗਿਆ ਹੈ ਤੇ ਜਲਦੀ ਹੀ ਬਾਕੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੂੰ ਹ-ਸਹੁਰੇ ਦੀ ਮੌਤ ਅਗਲੀ ਖ਼ਬਰ ਸੰਤ ਬਾਬਾ ਸੁੱਖਾ ਸਿੰਘ ਵਲੋਂ ਹੜ੍ਹਾਂ ਤੋਂ ਬਚਾਓ ਲਈ ਬੰਨ੍ਹ ਮਜ਼ਬੂਤੀ ਦਾ ਸੇਵਾ ਕਾਰਜ ਆਰੰਭ
Ad Position 24