ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਕੇਂਦਰੀ ਮਾਧਮਿਕ ਸਿੱਖਿਆ ਬੋਰਡ ਨਵੀਂ ਦਿੱਲੀ ਵਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਦਿੱਲੀ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਅਮਨਜੋਤ ਸਿੰਘ ਨੇ ਆਰਟਸ ਗਰੁੱਪ 'ਚ 98.6 ਫ਼ੀਸਦੀ ਅੰਕ ਹਾਸਿਲ ਕਰਕੇ ਪੂਰੇ ਫ਼ਰੀਦਕੋਟ ਜ਼ਿਲੇ੍ਹ ਦਾ ਮਾਣ ਬਣਿਆ | ਵਿਦਿਆਰਥੀ ਅਮਨਜੋਤ ਸਿੰਘ ਨੇ ਆਪਣੀ ਸਿਰਤੋੜ ਮਿਹਨਤ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਕੂਲਦਾ ਨਾਂਅ ਪੂਰੇ ਜ਼ਿਲ੍ਹੇ 'ਚ ਰੌਸ਼ਨ ਕੀਤਾ ਹੈ | ਅਮਨਜੋਤ ਸਿੰਘ ਦੀ ਇਸ ਉਪਲਬਧੀ ਨਾਲ ਸਕੂਲ, ਮਾਪਿਆਂ ਅਤੇ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜ ਗਈ | ਅਮਨਜੋਤ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਨਿਯਮਿਤ ਮਿਹਨਤ ਨੂੰ ਦਿੱਤਾ | ਸਕੂਲ ਦੇ ਸਾਇੰਸ ਗਰੁੱਪ ਦੀ ਮਨਜੋਤਕਿਰਨ ਕੌਰ ਨੇ 96.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਸੁਖਪ੍ਰੀਤ ਕੌਰ ਨੈ 92.2 ਫ਼ੀਸਦੀ ਅੰਕ ਹਾਸਿਲ ਕੀਤੇ | ਕਾਮਰਸ ਗਰੁੱਪ 'ਚ ਗੁਰਨੂਰਪ੍ਰੀਤ ਕੌਰ ਨੇ 96.2 ਫ਼ੀਸਦੀ ਅਤੇ ਇੰਦਰਜੋਤ ਕੌਰ ਨੇ 90.2 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਪੈਂਟਿੰਗ 'ਚੋਂ 3 ਵਿਦਿਆਰਥੀਆਂ ਨੇ 100 ਫ਼ੀਸਦੀ, 11 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, ਇਕਨਾਮਿਕਸ ਅਤੇ ਸਰੀਰਕ ਸਿੱਖਿਆ 'ਚੋਂ 11 ਵਿਦਿਆਰਥੀਆਂ ਨੇ, ਬਿਜਨੈਸ ਸਟਡੀਜ਼ 'ਚੋਂ 6 ਵਿਦਿਆਰਥੀਆਂ ਨੇ, ਅਕਾਊਾਟਸ 'ਚੋਂ 2 ਵਿਦਿਆਰਥੀਆਂ ਨੇ, ਪੰਜਾਬੀ ਵਿਚੋਂ 7 ਵਿਦਿਆਰਥੀਆਂ ਨੇ, ਰਾਜਨੀਤੀ ਸ਼ਾਸਤਰ 'ਚੋਂ 4 ਵਿਦਿਆਰਥੀਆਂ ਨੇ, ਇਤਿਹਾਸ ਅਤੇ ਰਸਾਇਣ ਵਿਗਿਆਨ 'ਚ 1-1 ਵਿਦਿਆਰਥੀਆਂ ਨੇ, ਭੌਤਿਕ ਅਤੇ ਜੀਵ ਵਿਗਿਆਨ ਵਿਚੋਂ 2 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ | ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ 'ਤੇ ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੂਪਮਾ ਤੋਲਾ, ਅਨੁਜ ਮੋਲਾ, ਸ਼ਿਵਮ ਤੋਲਾ ਨੇ ਪਿ੍ੰਸੀਪਲ ਪਿ੍ਯੰਕਾ ਬਰਾੜ, ਮੁੱਖ ਅਧਿਆਪਕ ਕੁਲਦੀਪ ਸਿੰਘ, ਮੁੱਖ ਅਧਿਆਪਕਾ ਡਿੰਪਲ ਅਤੇ ਬਾਰ੍ਹਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਕੁਲਜੀਤ ਕੌਰ, ਹਿਨਾ ਰਾਏ, ਸ਼ਫ਼ੀਨਾ ਪੁਰੀ, ਨਿਸ਼ੂ ਗੁਪਤਾ, ਪ੍ਰੀਤੀ ਗਰਗ, ਸ਼ੈਫ਼ੀ, ਕੁਲਵੰਤ ਕੌਰ, ਗੁਰਬਚਨ ਸਿੰਘ, ਪਰਮਿੰਦਰ ਸਿੰਘ, ਚਮਕੌਰ ਸਿੰਘ, ਜਸਵਿੰਦਰ ਕੌਰ, ਜਗਮੀਤ ਸਿੰਘ, ਪਰਮਜੀਤ ਕੌਰ ਨੂੰ ਦਿਲੀ ਮੁਬਾਰਕਬਾਅਦ ਦਿੱਤਾ ਜਿਨ੍ਹਾਂ ਦੀ ਕੁਸ਼ਲ ਰਹਿਨੁਮਾਈ ਹੇਠ ਸਕੂਲ ਨੂੰ ਇਹ ਸੁਭਾਗਾ ਦਿਨ ਨਸੀਬ ਹੋਇਆ |