ਜੈਤੋ, 13 ਮਈ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਅਗਰਵਾਲ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਦੀ ਪ੍ਰਧਾਨਗੀ ਹੇਠ 5143ਵਾਂ ਅਗਰਵੰਸ਼ ਸਥਾਪਨਾ ਦਿਵਸ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਸਭਾ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਦੱਸਿਆ ਕਿ ਭਗਵਾਨ ਅਗਰਸੈਨ ਨੇ ਅੱਜ ਤੋਂ 5143 ਵਰ੍ਹੇ ਪਹਿਲਾਂ ਜੇਠ ਮਹੀਨੇ ਦੇ ਹਨੇਰ ਪੱਖ ਦੀ ਦਸਵੀਂ ਵਾਲੇ ਦਿਨ ਅਗਰ ਵੰਸ਼ ਦੀ ਸਥਾਪਨਾ ਕੀਤੀ | ਸਮਾਗਮ ਵਿਚ ਪਹੁੰਚੀ ਮਾਤਰ ਸ਼ਕਤੀ ਵਿਚੋਂ ਲਤਾ ਮੁਕੇਸ਼ ਅਤੇ ਮਮਤਾ ਜਿੰਦਲ ਨੇ ਅਗਰਵਾਲ ਸਮਾਜ ਵਿਚ ਹੋ ਰਹੀ ਸੰਸਕਾਰਾਂ ਦੀ ਕਮੀ ਅਤੇ ਘਰਾਂ ਵਿਚ ਵਿਗੜ ਰਹੇ ਰਿਸ਼ਤਿਆਂ ਬਾਰੇ ਵਿਚਾਰ ਪੇਸ਼ ਕੀਤੇ | ਸਮਾਗਮ ਦੇ ਅੰਤ ਵਿਚ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਸਾਰੇ ਮੈਂਬਰਾਂ ਨੂੰ ਮੇਰੀ ਬੇਨਤੀ ਹੈ ਕਿ ਅਗਰਵਾਲ ਸਮਾਜ ਵਿਚ ਫੈਲ੍ਹੀਆਂ ਕੁਰੀਤੀਆਂ ਤੋਂ ਸਭ ਤੋਂ ਪਹਿਲਾਂ ਸਾਨੂੰ ਖੁਦ ਨੂੰ ਬਚਣਾ ਚਾਹੀਦਾ ਹੈ | ਇਸ ਮੌਕੇੇ ਅਗਰਵਾਲ ਸਭਾ ਦੇ ਖਜ਼ਾਨਚੀ ਪ੍ਰਵੀਨ ਜੈਨ, ਸਹਿ-ਸਕੱਤਰ ਰਮੇਸ਼ ਬਾਂਸਲ, ਮੀਤ ਪ੍ਰਧਾਨ ਕ੍ਰਿਸ਼ਨ ਗੋਇਲ ਤੇ ਸੁਖਦਰਸ਼ਨ ਬਰਗਾੜੀ, ਪ੍ਰਚਾਰ ਸਕੱਤਰ ਅਸ਼ੋਕ ਜਿੰਦਲ, ਐਡਵੋਕੇਟ ਮੁਕੇਸ਼ ਗੋਇਲ, ਐਡਵੋਕੇਟ ਸੰਜੀਵ ਗੋਇਲ, ਡਾਕਟਰ ਪ੍ਰਦੀਪ ਗਰਗ, ਕ੍ਰਿਸ਼ਨ ਗੋਇਲ, ਕ੍ਰਿਸ਼ਨ ਮਿੱਤਲ, ਵਿਜੇ ਬਾਂਸਲ, ਪ੍ਰੇਮ ਬਾਜਾਖਾਨਾ, ਤਰਸੇਮ ਬਾਂਸਲ, ਸ਼ਿਵ ਬਾਂਸਲ, ਓਮ ਭੂਸ਼ਣ, ਨਰਿੰਦਰ ਬਰਗਾੜੀ, ਕੇਵਲ ਜਿੰਦਲ, ਰਜੇਸ਼ ਗੋਗੀ ਗੋਇਲ, ਸੁਰੇਸ਼ ਬੰਟੀ ਗਰਗ, ਰਾਜੀਵ ਸਿੰਗਲਾ, ਕਸ਼ਮੀਰੀ ਗਰਗ, ਰਾਜੀਵ ਗੋਇਲ, ਯੋਗੇਸ਼ ਬਾਂਸਲ, ਨਰੇਸ਼ ਸਿੰਗਲਾ, ਕੇਵਲ ਜਿੰਦਲ, ਸੰਦੀਪ ਜਿੰਦਲ ਕਰਿਆਣਾ, ਸਤੀਸ਼ ਬਰਗਾੜੀ, ਜਗਦੀਸ਼ ਬਾਂਸਲ, ਪ੍ਰਦੀਪ ਗਰਗ, ਬਲਵਿੰਦਰ ਮੰਗਲਾ, ਵਿਜੇ ਬਿਸ਼ਨੰਦੀ, ਮੋਹਨ ਜਿੰਦਲ, ਸੱਤਪਾਲ ਬਾਂਸਲ, ਸੁਰਿੰਦਰ ਗਰਗ, ਸੰਦੀਪ ਜਿੰਦਲ ਟੀਚਰ, ਬਿ੍ਜ ਲਾਲ ਗੋਇਲ, ਮਾਤਰ ਸ਼ਕਤੀ ਵਿਚ ਲਤਾ ਮੁਕੇਸ਼, ਮਮਤਾ ਜਿੰਦਲ, ਰੀਨਾ ਗੋਇਲ, ਰੀਤੂ ਸਿੰਗਲਾ, ਰਿਸ਼ਮਾ ਗਰਗ, ਕਿਰਨ ਸਿੰਗਲਾ, ਵੰਦਨਾ ਮੰਗਲਾ, ਪੂਨਮ ਜਿੰਦਲ, ਦਰਸ਼ਨਾ ਗੋਇਲ, ਰੇਖਾ ਜਿੰਦਲ ਤੋਂ ਇਲਾਵਾ ਅਮਰ ਮੂਰਤੀ ਟੈਗੋਰ ਪਬਲਿਕ ਸਕੂਲ ਦੇ ਚੇਅਰਮੈਨ ਲਵਲੀ ਸਿੰਗਲਾ, ਲਵਿਸ਼ ਸਿੰਗਲਾ ਆਰ.ਏ ਅਤੇ ਪਿੰਕੀ ਰਾਣੀ ਜੇ.ਈ. ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |