10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਾਦਿਕ-ਫ਼ਰੀਦਕੋਟ ਸੜਕ 'ਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਰਸਤਾ ਹੋਇਆ ਬੰਦ

Ad Position 21
No active advertisement
ਅਜੀਤ ਡੈਸਕ 14-05-2026
ਸਾਦਿਕ, 13 ਮਈ (ਗੁਰਭੇਜ ਸਿੰਘ ਚੌਹਾਨ)-ਬੀਤੀ ਰਾਤ ਸਾਦਿਕ-ਫ਼ਰੀਦਕੋਟ ਸੜਕ 'ਤੇ ਸਾਦਿਕ ਵਾਲੇ ਪਾਸਿਉਂ ਜਾ ਰਹੀ ਤੂੜੀ ਦੀ ਓਵਰਲੋਡ ਟਰੈਕਟਰ ਟਰਾਲੀ ਪਲਟ ਜਾਣ ਨਾਲ ਇਸ ਰਸਤੇ ਤੋਂ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ | ਟਰਾਲੀ ਪਲਟਣ ਦਾ ਕਾਰਨ ਰਾਤ ਸਮੇਂ ਕਿਸੇ ਵਹੀਕਲ ਨਾਲ ਸਾਈਡ ਲੱਗਣ ਕਾਰਨ ਇਹ ਘਟਨਾ ਵਾਪਰੀ ਲੱਗਦੀ ਹੈ ਪਰ ਟਰੈਕਟਰ ਚਾਲਕ ਦਾ ਬਚਾਅ ਹੋਇਆ ਦੱਸਿਆ ਜਾ ਰਿਹਾ ਹੈ | ਪਲਟੀ ਟਰਾਲੀ ਦੇ ਬਰਾਬਰੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਇਕ ਘੋੜਾ ਟਰਾਲਾ ਸੜਕ 'ਤੇ ਪਲਟੀ ਟਰਾਲੀ ਦੇ ਐਨ ਬਰਾਬਰ ਆ ਕੇ ਫ਼ਸ ਗਿਆ ਜੋ ਸਾਦਿਕ ਵਾਲੇ ਪਾਸਿਉਂ ਹੀ ਲੋਡ ਹੋਇਆ ਫ਼ਰੀਦਕੋਟ ਵੱਲ ਜਾ ਰਿਹਾ ਸੀ | ਇਸ ਕਾਰਨ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਅਤੇ ਪਾਸੇ ਦੀ ਲੰਘਣ ਲਈ ਕੋਈ ਥਾਂ ਨਹੀਂ ਬਚੀ | ਇਸ ਰਸਤੇ ਤੋਂ ਆਵਾਜਾਈ ਬਹਾਲ ਰੱਖਣ ਲਈ ਇਸ ਹਾਦਸੇ ਦੇ ਥੋੜ੍ਹਾ ਪਿੱਛੇ ਸਾਦਿਕ ਵਾਲੇ ਪਾਸੇ ਤੋਂ ਇਕ ਲਿੰਕ ਰੋਡ ਜੋ ਗੁਰਦੁਆਰਾ ਬਾਉਲੀ ਸਾਹਿਬ ਨੂੰ ਜਾਂਦੀ ਹੈ, ਉਸ ਰਸਤੇ ਤੋਂ ਅੱਗੇ ਚੁਰਾਹੇ ਤੋਂ ਖੱਬੇ ਮੁੜਕੇ ਪਿੰਡ ਮਹਿਮੂਆਣਾ ਵਿਚ ਦੀ ਆਵਾਜਾਈ ਚੱਲ ਰਹੀ ਹੈ | ਹਾਲਾਤਾਂ ਮੁਤਾਬਿਕ ਰਸਤਾ ਜਲਦੀ ਖੁੱਲ੍ਹਣਾ ਨਹੀਂ, ਕਿਉਂਕਿ ਤੂੜੀ ਉਤਾਰਕੇ ਨਵੀਂ ਟਰਾਲੀ ਵਿਚ ਭਰਕੇ ਫੇਰ ਹੀ ਪਲਟੀ ਟਰਾਲੀ ਸਿੱਧੀ ਹੋਵੇਗੀ ਤਾਂ ਹੀ ਕਿਤੇ ਜਾਕੇ ਰਸਤਾ ਬਹਾਲ ਹੋ ਸਕਣਾ ਹੈ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਰਾਮ ਰਾਜ ਸੇਵਕ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਪਰਿਵਾਰ ਦੇ ਘਰ ਦੀ ਨੀਂਹ ਰੱਖੀ
Ad Position 24