22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸਬ ਤਹਿਸੀਲ ਸਾਦਿਕ ਵਿਖੇ ਧਰਨਾ

Ad Position 21
No active advertisement
ਅਜੀਤ ਡੈਸਕ 19-05-2026
ਸਾਦਿਕ, 18 ਮਈ (ਆਰ.ਐਸ.ਧੁੰਨਾ)-ਪਿਛਲੇ ਦਿਨੀਂ ਪਿੰਡ ਸੈਦੇਕੇ ਵਿਖੇ ਖੇਤਾਂ 'ਚ ਅੱਗ ਲਗਾਉਣ ਕਰਕੇ ਕਿਸਾਨਾਂ 'ਤੇ ਹੋਏ ਪਰਚਿਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜਸਪਿੰਦਰ ਸਿੰਘ ਰੁਪੱਈਆਂ ਵਾਲਾ ਦੀ ਪ੍ਰਧਾਨਗੀ ਹੇਠ ਸਬ ਤਹਿਸੀਲ ਸਾਦਿਕ ਵਿਖੇ ਰੋਸ ਧਰਨਾ ਦਿੱਤਾ ਗਿਆ | ਜਸਪਿੰਦਰ ਸਿੰਘ ਰੁਪੱਈਆਂ ਵਾਲਾ ਅਤੇ ਹੋਰ ਆਗੂਆਂ ਨੇ ਕਿਸਾਨਾਂ ਕਿਹਾ ਕਿ ਬਿਨ੍ਹਾਂ ਪੜਤਾਲ ਕੀਤੇ ਸਿਰਫ਼ ਲੋਕੇਸ਼ਨ ਦੇ ਅਧਾਰ 'ਤੇ ਪਿੰਡ ਸੈਦੇਕੇ ਦੇ ਕਰੀਬ 16 ਕਿਸਾਨਾਂ 'ਤੇ ਖੇਤਾਂ 'ਚ ਅੱਗ ਲਾਉਣ ਦੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ ਜਦੋਂ ਕਿ ਪੀੜ੍ਹਤ ਕਿਸਾਨਾਂ ਦੇ ਖੇਤਾਂ 'ਚ ਹਰੀਆਂ ਫ਼ਸਲਾਂ ਖੜ੍ਹੀਆਂ ਹਨ ਅਤੇ ਇਕ ਕਿਸਾਨ ਦੀ ਤੂੜੀ ਬਣਾਉਣ ਵਾਲੀ ਪਈ ਹੈ | ਉਨ੍ਹਾਂ ਕਿਹਾ ਕਿ ਪੀੜ੍ਹਤ ਕਿਸਾਨਾਂ ਦੀ ਗੱਲਬਾਤ ਸੁਣਨ ਦੀ ਬਜਾਏ ਸਾਦਿਕ ਦੇ ਨਾਇਬ ਤਹਿਸੀਲਦਾਰ ਵਲੋਂ ਕਿਸਾਨ ਆਗੂਆਂ ਨਾਲ ਮਾੜਾ ਵਿਵਹਾਰ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਨਾਇਬ ਤਹਿਸੀਲਦਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਅਤੇ ਪ੍ਰਸ਼ਾਸਨ ਨੂੰ 48 ਘੰਟੇ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਨਾਇਬ ਤਹਿਸੀਲਦਾਰ ਵਲੋਂ ਧਰਨੇ 'ਚ ਆ ਕੇ ਮਾਫ਼ੀ ਨਾ ਮੰਗੀ ਗਈ ਅਤੇ ਕਿਸਾਨਾਂ 'ਤੇ ਕੀਤੇ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਜਥੇਬੰਦੀ ਵੱਡੇ ਇਕੱਠ ਦੇ ਰੂਪ 'ਚ ਤਹਿਸੀਲਦਾਰ ਦੇ ਦਫ਼ਤਰ ਦਾ ਘਿਰਾਉ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਸ਼ਮਸ਼ੇਰ ਸਿੰਘ ਜਲਾਲੇਆਣਾ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਭਾਣਾ, ਅਮਨਦੀਪ ਸਿੰਘ ਖ਼ਾਲਸਾ ਬਲਾਕ ਪ੍ਰਧਾਨ, ਦਲਜੀਤ ਸਿੰਘ ਮੁਮਾਰਾ, ਕੌਰ ਸਿੰਘ ਮਚਾਕੀ, ਗੁਰਸੇਵਕ ਸਿੰਘ, ਗੁਰਾਂਦਿੱਤਾ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਅੰਗਰੇਜ਼ ਸਿੰਘ ਘੁੱਦੂਵਾਲਾ, ਕੁਲਦੀਪ ਸਿੰਘ, ਮੌੜ ਸਿੰਘ, ਨਿਰੰਜਨ ਸਿੰਘ, ਤੇਜਿੰਦਰ ਸਿੰਘ, ਸ਼ਿੰਗਾਰਾ ਸਿੰਘ ਕਾਉਣੀ, ਜਗਦੀਪ ਸਿੰਘ ਜਨੇਰੀਆਂ, ਸੁਰਿੰਦਰ ਸਿੰਘ ਬਰਾੜ, ਸੋਨਾ ਸਿੰਘ ਕਾਉਣੀ, ਜਸਕਰਨ ਸਿੰਘ ਕਉਣੀ, ਗੋਬਿੰਦ ਸਿੰਘ ਸੈਦੇਕੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਕੂੜੇ ਦੇ ਢੇਰ ਲੱਗਣ ਕਾਰਨ ਬਿਮਾਰੀਆਂ ਫ਼ੈਲਣ ਦਾ ਡਰ- ਅਮਰਜੀਤ ਸਿੰਘ ਧਨੌਲਾ ਅਗਲੀ ਖ਼ਬਰ ਕੇਂਦਰੀ ਜੇਲ੍ਹ ਦੇ ਕੈਦੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ
Ad Position 24