21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਖੱਤਰੀ ਸਭਾ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 19-05-2026
ਮਲੋਟ, 18 ਮਈ (ਪਾਟਿਲ)-ਖੱਤਰੀ ਸਭਾ ਮਲੋਟ ਵਲੋਂ ਡੀ.ਏ.ਵੀ. ਐਡਵਰਡ ਗੰਜ ਹਸਪਤਾਲ ਮਲੋਟ ਵਿਖੇ ਨਿਊ ਪੋਲਸ ਹੈਲਥ ਕੇਅਰ ਬਠਿੰਡਾ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਡਾ. ਕਰਨ ਸਾਰਵਾਲ ਤੇ ਉਨ੍ਹਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਸਤੀਸ਼ ਗੋਇਲ, ਖੱਤਰੀ ਸਭਾ ਦੇ ਪ੍ਰਧਾਨ ਰਾਜੀਵ ਬਾਵਾ, ਸ਼ਿਵਕੁਮਾਰ ਸ਼ਿਵਾ ਅਤੇ ਵੀ.ਪੀ. ਬਜਾਜ ਵਲੋਂ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਨੂੰ ਸੰਬੋਧਨ ਕਰਦਿਆਂ ਸਤੀਸ਼ ਗੋਇਲ ਨੇ ਖੱਤਰੀ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਲਗਾਤਾਰ ਲੋੜਵੰਦ ਲੋਕਾਂ ਦੀ ਸੇਵਾ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ | ਪ੍ਰਧਾਨ ਰਾਜੀਵ ਬਾਵਾ ਨੇ ਕਿਹਾ ਕਿ ਸਭਾ ਭਵਿੱਖ ਵਿਚ ਵੀ ਇਸੇ ਤਰ੍ਹਾਂ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕੰਮ ਨਿਰੰਤਰ ਕਰਦੀ ਰਹੇਗੀ | ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਕਿ ਅਜਿਹੇ ਸੇਵਾ ਕਾਰਜ ਸਮਾਜ ਵਿਚ ਮਨੁੱਖਤਾ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਡੀ.ਏ.ਵੀ. ਐਡਵਰਡ ਗੰਜ ਹਸਪਤਾਲ ਦੇ ਪ੍ਰਧਾਨ ਰਵੀ ਛਾਬੜਾ ਨੇ ਕਿਹਾ ਕਿ ਸਾਰੀਆਂ ਸੰਸਥਾਵਾਂ ਨੂੰ ਸਮੇਂ-ਸਮੇਂ 'ਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਕੈਂਪ ਦੌਰਾਨ ਲਗਪਗ 150 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਕਰੀਬ 25 ਮਰੀਜ਼ ਆਪ੍ਰੇਸ਼ਨ ਯੋਗ ਪਾਏ ਗਏ | ਉਨ੍ਹਾਂ ਕਿਹਾ ਕਿ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਖੱਤਰੀ ਸਭਾ ਦੇ ਸਹਿਯੋਗ ਨਾਲ ਮੁਫ਼ਤ ਕਰਵਾਏ ਜਾਣਗੇ | ਕੈਂਪ ਨੂੰ ਸਫ਼ਲ ਬਣਾਉਣ ਵਿਚ ਡਾ. ਅਸ਼ੋਕ ਦੁੱਗਲ, ਅਜੈ ਆਨੰਦ, ਅਸ਼ੋਕ ਮਹਿਤਾ, ਡਾ. ਰਾਜਿੰਦਰ ਚੋਪੜਾ, ਐਡਵੋਕੇਟ ਜੀਵਨ ਜੋਤ ਸਿੰਘ ਬੇਦੀ, ਜਗਦੀਪ ਸਿੰਘ, ਜਗਦੀਪ ਧਵਨ, ਰਾਜੂ ਖੰਨਾ, ਲੱਕੀ ਬੈਲ ਅਤੇ ਨੱਥਾ ਸਿੰਘ ਸਹਿਗਲ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਤੋਂ ਇਲਾਵਾ ਭੋਲੇ ਕੀ ਫੌਜ ਦੇ ਰਾਹੁਲ ਗਗਨੇਜਾ, ਜੱਜ ਭਾਈ ਰਾਖੀ ਵਾਲਾ, ਅਰੁਣ ਕੁਮਾਰ ਅਤੇ ਦੀਪਕ ਕੁਮਾਰ ਦੂਮੜਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਵਹਿਤਕਾਰੀ ਐਜੂਕੇਸ਼ਨ ਸੁਸਾਇਟੀ ਵਲੋਂ ਬਰੀਵਾਲਾ ਵਿਖੇ ਸਕੂਲ ਦਾ ਨਿਰੀਖਣ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਨਵੇਂ ਖੁੱਲ੍ਹੇ ਵੈਡਿੰਗ ਡਰੈਸਿਜ਼ ਸ਼ੋ-ਰੂਮ ਦਾ ਉਦਘਾਟਨ
Ad Position 24