16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗੁਰੂ ਗੋਬਿੰਦ ਸਿੰਘ ਲਾਅ ਕਾਲਜ ਵਿਖੇ ਬੀ.ਏ. ਐੱਲ.ਐੱਲ.ਬੀ. ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਗਿੱਦੜਬਾਹਾ, 21 ਮਈ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਏ. ਐੱਲ.ਐੱਲ.ਬੀ. (ਆਨਰਜ਼) ਦੇ ਤੀਜੇ ਤੇ ਪੰਜਵੇਂ ਸਮੈਸਟਰ ਦੇ ਪ੍ਰੀਖਿਆ ਨਤੀਜਿਆਂ ਵਿਚ ਗੁਰੂ ਗੋਬਿੰਦ ਸਿੰਘ ਲਾਅ ਕਾਲਜ ਗਿੱਦੜਬਾਹਾ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸੌ ਪ੍ਰਤੀਸ਼ਤ ਨਤੀਜਾ ਹਾਸਿਲ ਕੀਤਾ ਹੈ | ਪਿ੍ੰਸੀਪਲ ਡਾ. ਆਰ.ਪੀ. ਵਰਮਾ ਨੇ ਦੱਸਿਆ ਕਿ ਇਸ ਨਤੀਜੇ ਦੀ ਸਭ ਤੋਂ ਵੱਡੀ ਉਪਲਬਧੀ ਇਹ ਰਹੀ ਕਿ ਤੀਜੇ ਸਮੈਸਟਰ ਵਿਚ ਕਾਲਜ ਵਿਦਿਆਰਥਣ ਅਕਸ਼ਿਤਾ ਪੁੱਤਰੀ ਮੋਹਿੰਦਰ ਕੁਮਾਰ ਨੇ ਪੂਰੀ ਪੰਜਾਬ ਯੂਨੀਵਰਸਿਟੀ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਬਲਜਿੰਦਰ ਕੌਰ ਪੁੱਤਰੀ ਸੁਖਮੰਦਰ ਸਿੰਘ ਨੇ ਯੂਨੀਵਰਸਿਟੀ ਵਿਚ ਪੰਜਵਾਂ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਕਾਲਜ ਪੱਧਰ 'ਤੇ ਹਰਮਨਦੀਪ ਕੌਰ ਪੁੱਤਰੀ ਗੁਰਜਿੰਦਰ ਸਿੰਘ ਤੀਜੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਪੰਜਵੇਂ ਸਮੈਸਟਰ ਵਿਚ ਕਰਨਵੀਰ ਕੌਰ ਮਾਨ ਪੁੱਤਰੀ ਐਡਵੋਕੇਟ ਹਰਜਿੰਦਰ ਸਿੰਘ ਮਾਨ ਨੇ ਪਹਿਲਾ, ਤਮੰਨਾ ਪੁੱਤਰੀ ਮੁਕੇਸ਼ ਕੁਮਾਰ ਨੇ ਦੂਜਾ ਅਤੇ ਮਨਜੋਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਵਰਮਾ ਨੇ ਇਸ ਸ਼ਾਨਦਾਰ ਨਤੀਜੇ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਦੱਸਦਿਆਂ ਕਿਹਾ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਨਾ ਸਿਰਫ਼ ਕਾਲਜ ਸਗੋਂ ਆਪਣੇ ਮਾਪਿਆਂ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਵੇਂ ਵਿਦਿਅਕ ਸੈਸ਼ਨ ਤੋਂ ਕਾਲਜ ਵਿਚ ਮਾਨਤਾ ਪ੍ਰਾਪਤ ਬੀ.ਕਾਮ. ਐੱਲ.ਐੱਲ.ਬੀ. (ਆਨਰਜ਼) ਅਤੇ ਤਿੰਨ ਸਾਲਾਂ ਐੱਲ.ਐੱਲ.ਬੀ. ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ | ਵਿਦਿਆਰਥਣਾਂ ਦੀ ਇਸ ਸਫ਼ਲਤਾ 'ਤੇ ਕਾਰਜਕਾਰੀ ਮੈਂਬਰ ਹਰਕੀਰਤ ਕੌਰ ਬਾਦਲ, ਜਨਰਲ ਸਕੱਤਰ ਗੁਰਚਰਨ ਸਿੰਘ ਅਤੇ ਕੈਂਪਸ ਡਾਇਰੈਕਟਰ ਕਰਨਲ ਸੁਧਾਂਸ਼ੂ ਆਰਿਆ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ. ਸਕੂਲ ਦੇ ਵਿਦਿਆਰਥੀਆਂ ਦਾ ਨੈਸ਼ਨਲ ਪੱਧਰੀ ਕੁਇਜ਼ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਖ਼ਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਸਿਖਲਾਈ ਕੈਂਪ
Ad Position 24