16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਰਕਾਰੀ ਕੰਨਿਆ ਸਕੂਲ ਵਿਖੇ ਦਸਵੀਂ ਜਮਾਤ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਅਕਾਦਮਿਕ ਵਰ੍ਹੇ 2025-26 ਵਿਚ 268 ਵਿਦਿਆਰਥਣਾਂ ਦਸਵੀਂ ਦੀ ਪ੍ਰੀਖਿਆ ਵਿਚ ਬੈਠੀਆਂ, ਜਿਨ੍ਹਾਂ ਵਿਚੋਂ 267 ਵਿਦਿਆਰਥਣਾਂ ਪਾਸ ਹੋਈਆਂ | ਇਸ ਤਰ੍ਹਾਂ ਸਕੂਲ ਦਾ ਨਤੀਜਾ 99.6 ਪ੍ਰਤੀਸ਼ਤ ਰਿਹਾ | 2 ਵਿਦਿਆਰਥਣਾਂ ਨੇ 90 ਪ੍ਰਤੀਸ਼ਤ ਅਤੇ 25 ਵਿਦਿਆਰਥਣਾਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇੱਥੇ ਇਹ ਦੱਸਣਯੋਗ ਹੈ ਕਿ ਇਕੱਲੀ ਦਸਵੀਂ ਏ ਜਮਾਤ ਦੀਆਂ 40 ਵਿਦਿਆਰਥਣਾਂ ਨੇ ਅੰਗਰੇਜ਼ੀ ਵਿਸ਼ੇ ਵਿਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਅੰਗਰੇਜ਼ੀ ਅਧਿਆਪਕ ਸੰਦੀਪ ਸ਼ਰਮਾ ਨੂੰ ਜਾਂਦਾ ਹੈ | ਦਸਵੀਂ ਏ ਜਮਾਤ ਦੀ ਹਰਸਿਮਰਤ ਕੌਰ ਨੇ 609/650 ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ, ਵਿਸ਼ਾਲੀ ਨੇ 592 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਅੰਜਲੀ, ਏਕਮਜੀਤ ਤੇ ਰਾਜਵੀਰ ਕੌਰ ਨੇ 584 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਇਨ੍ਹਾਂ ਸਾਰੀਆਂ ਹੋਣਹਾਰ ਵਿਦਿਆਰਥਣਾਂ ਨੂੰ ਅੱਜ ਸਵੇਰ ਦੀ ਸਭਾ ਵਿਚ ਪਿ੍ੰਸੀਪਲ ਪਰਵਿਸਾ ਸੇਤੀਆ ਨੇ ਸਨਮਾਨਿਤ ਕੀਤਾ ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਦਸਵੀਂ ਜਮਾਤ ਇੰਚਾਰਜ ਅਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ-ਉਮੀਦਵਾਰ ਹਰਜੀਤ ਕੌਰ ਅਗਲੀ ਖ਼ਬਰ ਐੱਸ.ਡੀ. ਸਕੂਲ ਦੇ ਵਿਦਿਆਰਥੀਆਂ ਦਾ ਨੈਸ਼ਨਲ ਪੱਧਰੀ ਕੁਇਜ਼ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24