18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕਾਂਗਰਸੀ ਉਮੀਦਵਾਰ ਮੀਨੂੰ ਖੇੜਾ ਦੇ ਹੱਕ 'ਚ ਐੱਮ.ਪੀ. ਸ਼ੇਰ ਸਿੰਘ ਘੁਬਾਇਆ ਵਲੋਂ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 25-05-2026
ਮਲੋਟ, 24 ਮਈ (ਪਾਟਿਲ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਮਲੋਟ ਸ਼ਹਿਰ ਵਿਚ ਅੱਜ ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮੀਨੂੰ ਖੇੜਾ ਪਤਨੀ ਅਸ਼ਵਨੀ ਖੇੜਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਵਿਸ਼ੇਸ਼ ਤੌਰ 'ਤੇ ਮਲੋਟ ਪਹੁੰਚੇ | ਇਸ ਮੌਕੇ ਵਾਰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਭਾਵੇਂ ਉਹ ਫ਼ਾਜ਼ਿਲਕਾ ਵਿਚ ਚੋਣ ਪ੍ਰਚਾਰ ਵਿਚ ਰੁਝੇ ਹੋਏ ਸਨ, ਪਰ ਖੇੜਾ ਪਰਿਵਾਰ ਦੇ ਸੱਦੇ ਤੇ ਪਿਆਰ ਕਰਕੇ ਉਹ ਮਲੋਟ ਪਹੁੰਚੇ ਹਨ | ਉਨ੍ਹਾਂ ਕਿਹਾ ਕਿ ਓਮ ਪ੍ਰਕਾਸ਼ ਖੇੜਾ ਦਾ ਪਰਿਵਾਰ ਕਾਂਗਰਸ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਇਸ ਪਰਿਵਾਰ ਨੇ ਹਰ ਵੇਲੇ ਪਾਰਟੀ ਦੇ ਹੱਕ ਵਿਚ ਡਟ ਕੇ ਕੰਮ ਕੀਤਾ ਹੈ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਇਕ-ਇਕ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਪੰਜਾ 'ਤੇ ਪਾ ਕੇ ਮੀਨੂੰ ਖੇੜਾ ਨੂੰ ਜਿੱਤ ਦਿਵਾਈ ਜਾਵੇ | ਇਸ ਮੌਕੇ ਪੰਜਾਬ ਭਵਨ ਚੰਡੀਗੜ੍ਹ ਤੋਂ ਹੈਪੀ ਖੇੜਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਅਸ਼ਵਨੀ ਖੇੜਾ ਨੇ ਵੀ ਵਾਰਡ ਨੰਬਰ 3 ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਮੀਨੂੰ ਖੇੜਾ ਦੇ ਹੱਕ ਵਿਚ ਸਮਰਥਨ ਦੀ ਅਪੀਲ ਕੀਤੀ | ਇਸ ਮੌਕੇ ਕਾਂਗਰਸੀ ਆਗੂ ਤੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਨੱਥੂ ਰਾਮ ਗਾਂਧੀ, ਸਾਹਿਲ ਮੋਂਗਾ, ਜੁਗਰਾਜ ਖੇੜਾ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਾ ਵੜਿੰਗ ਨੇ ਮਲੋਟ ਦੇ ਵੱਖ-ਵੱਖ ਵਾਰਡਾਂ 'ਚ ਕਾਂਗਰਸ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਮਲੋਟ ਦੇ ਵਾਰਡ ਨੰਬਰ 23 'ਚ ਫਸਵਾਂ ਮੁਕਾਬਲਾ
Ad Position 24