ਫ਼ਰੀਦਕੋਟ, 25 ਮਈ (ਹਰਮਿੰਦਰ ਸਿੰਘ ਮਿੰਦਾ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ (ਰਜਿ.) ਦੇ ਪ੍ਰਧਾਨ ਸੁਰਜੀਤ ਜੱਜ ਅਤੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਨਾਲ ਸਬੰਧਿਤ ਲੇਖਕਾਂ ਦੀ ਇਕੱਤਰਤਾ ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹੋਈ | ਜਿਸ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ (ਰਜਿ.) ਦੀ ਜ਼ਿਲ੍ਹਾ ਫ਼ਰੀਦਕੋਟ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਵਿਜੇ ਵਿਵੇਕ ਤੇ ਡਾ. ਰਾਜੇਸ਼ ਮੋਹਨ ਸਰਪ੍ਰਸਤ, ਪ੍ਰੋ. ਕੁਲਬੀਰ ਮਲਿਕ ਪ੍ਰਧਾਨ, ਸਰਤਾਜ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਕਰਨਜੀਤ ਦਰਦ ਮੀਤ ਪ੍ਰਧਾਨ, ਪ੍ਰੀਤ ਭਗਵਾਨ ਜਨਰਲ ਸਕੱਤਰ, ਪ੍ਰੋ. ਬੀਰ ਇੰਦਰ ਪ੍ਰੈੱਸ ਸਕੱਤਰ, ਤੇਜਿੰਦਰਪਾਲ ਕੌਰ ਮਾਨ ਨੂੰ ਵਿੱਤ ਸਕੱਤਰ, ਕੁਮਾਰ ਜਗਦੇਵ ਸਿੰਘ ਬਰਾੜ, ਮਨਜੀਤ ਪੁਰੀ, ਖੁਸ਼ਵੰਤ ਬਰਗਾੜੀ, ਕੁਲਵਿੰਦਰ ਵਿਰਕ, ਮਨ ਮਾਨ, ਸਟਾਲਿਨਜੀਤ, ਜਸਬੀਰ ਜੱਸੀ ਨੂੰ ਸਲਾਹਕਾਰ ਅਤੇ ਜਗਦੇਵ ਪੱਕਾ, ਸਚਦੇਵ ਗਿੱਲ, ਮਨਮਿੰਦਰ ਢਿੱਲੋਂ, ਕੰਵਰਜੀਤ ਸਿੰਘ, ਜਗਦੇਵ ਢਿੱਲੋਂ, ਰਾਜਬੀਰ ਮੱਤਾ, ਹਰਦੀਪ ਸ਼ਿਰਾਜ਼ੀ ਨੂੰ ਮੈਂਬਰ ਚੁਣਿਆ ਗਿਆ |