04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭਾਰਤੀ ਭਾਸ਼ਾ ਸਮਰ ਕੈਂਪ 'ਚ ਵਿਦਿਆਰਥੀਆਂ ਨੇ ਮਿਜ਼ੋਰਮ ਦੀ ਪਰੰਪਰਾਗਤ ਖੇਡ ਦਾ ਲਿਆ ਆਨੰਦ

Ad Position 21
No active advertisement
ਅਜੀਤ ਡੈਸਕ 28-05-2026
ਕਿਸ਼ਨਪੁਰਾ ਕਲਾਂ, 27 ਮਈ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਸੀ.ਬੀ.ਐਸ.ਈ ਵਲੋਂ ਚਲਾਏ ਜਾ ਰਹੇ ਭਾਰਤੀ ਭਾਸ਼ਾ ਸਮਰ ਕੈਂਪ ਦੇ ਸੱਤਵੇਂ ਦਿਨ ਵਿਦਿਆਰਥੀਆਂ ਨੂੰ ਮਿਜ਼ੋਰਮ ਦੇ ਸਭਿਆਚਾਰ ਨਾਲ ਸੰਬੰਧਿਤ ਪਰੰਪਰਾਗਤ ਖੇਡ ''ਕੈਵੇ'' ਕਰਵਾਈ ਗਈ | ਇਸ ਖੇਡ ਦੌਰਾਨ ਬੱਚਿਆਂ ਨੇ ਆਪਣੇ ਸਿਰ 'ਤੇ ਵਜ਼ਨ ਰੱਖ ਕੇ ਸੰਤੁਲਨ ਬਣਾਉਣਾ ਅਤੇ ਆਪਣਾ ਧਿਆਨ ਕੇਂਦਰਿਤ ਕਰਨ ਦੀ ਵਿਧੀ ਸਿੱਖੀ | ਇਸ ਖੇਡ ਅਧੀਨ ਬੱਚਿਆਂ ਨੇ ਸਿਰ 'ਤੇ ਰੱਖੇ ਵਜ਼ਨ ਨੂੰ ਸੰਭਾਲਦੇ ਹੋਏ ਕੁਝ ਦੂਰੀ ਤੱਕ ਤੁਰਨਾ ਸੀ ਅਤੇ ਫਿਨਿਸਿੰਗ ਪੌਇੰਟ 'ਤੇ ਪਏ ਹੋਏ ਵਜ਼ਨ ਉੱਪਰ ਨਿਸ਼ਾਨਾ ਲਗਾਉਣਾ ਸੀ | ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਅਤੇ ਰੁਚੀ ਨਾਲ ਇਸ ਗਤੀਵਿਧੀ ਵਿਚ ਭਾਗ ਲਿਆ ਅਤੇ ਖੇਡ ਦਾ ਭਰਪੂਰ ਆਨੰਦ ਮਾਣਿਆ | ਇਸ ਗਤੀਵਿਧੀ ਰਾਹੀਂ ਬੱਚਿਆਂ ਨੂੰ ਮਿਜ਼ੋਰਮ ਦੇ ਪਰੰਪਰਾਗਤ ਜੀਵਨ ਅਤੇ ਖੇਡਾਂ ਬਾਰੇ ਜਾਣਨ ਦਾ ਮੌਕਾ ਮਿਲਿਆ, ਨਾਲ ਹੀ ਉਨ੍ਹਾਂ ਵਿਚ ਧਿਆਨ ਕੇਂਦਰਿਤ ਕਰਨ, ਸੰਤੁਲਨ ਬਣਾਈ ਰੱਖਣ ਅਤੇ ਆਤਮਵਿਸ਼ਵਾਸ ਵਧਾਉਣ ਦੀ ਭਾਵਨਾ ਵੀ ਵਿਕਸਿਤ ਹੋਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਲਾਭਦਾਇਕ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਸਭਿਆਚਾਰ ਦੇ ਨਾਲ-ਨਾਲ ਹੋਰ ਰਾਜਾਂ ਦੀਆਂ ਪਰੰਪਰਾਵਾਂ ਅਤੇ ਖੇਡਾਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਸਮਰ ਕੈਂਪ ਦੌਰਾਨ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੀ.ਬੀ.ਐਸ.ਈ. ਵਲੋਂ ਚਲਾਇਆ ਜਾ ਰਿਹਾ ਇਹ ਉਪਰਾਲਾ ਵਿਦਿਆਰਥੀਆਂ ਲਈ ਬਹੁਤ ਹੀ ਗਿਆਨ ਵਰਧਕ ਅਤੇ ਪ੍ਰੇਰਣਾਦਾਇਕ ਹੈ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਗੁਰਪ੍ਰੀਤ ਸਿੰਘ ਔਲਖ ਦੇ ਮਾਤਾ ਸੁਰਿੰਦਰ ਕੌਰ ਦਾ ਦਿਹਾਂਤ • ਅੰਤਿਮ ਸੰਸਕਾਰ 30 ਨੂੰ ਅਗਲੀ ਖ਼ਬਰ ਮਨਿਸਟਰੀਅਲ ਕਾਮੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਜ਼ਿਲ੍ਹਾ ਪੱਧਰ 'ਤੇ ਐਕਸ਼ਨ ਕਰਨਗੇ
Ad Position 24