29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

3.63 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 02-06-2026
ਕੋਟਕਪੂਰਾ, 1 ਜੂਨ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਥਾਣਾ ਸਦਰ ਕੋਟਕਪੂਰਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਵਾੜਾਦਰਾਕਾ, ਵਾਂਦਰ ਜਟਾਣਾ ਤੋਂ ਹੁੰਦੇ ਹੋਏ ਪਿੰਡ ਫ਼ਿੱਡੇ ਖੁਰਦ ਨੂੰ ਜਾ ਰਹੇ ਸਨ | ਜਦ ਪੁਲਿਸ ਪਾਰਟੀ ਰਸਤੇ ਵਿਚ ਪੈਂਦੇ ਪੁਲ਼ ਸੂਆ ਬਾਹੱਦ ਰਕਬਾ ਪਿੰਡ ਫਿੱਡੇ ਖੁਰਦ ਪੁੱਜੀ ਤਾਂ ਸੜਕ ਦੀ ਖੱਬੀ ਸਾਈਡ ਸੂਏ ਦੀ ਪਟੜੀ ਤੇ ਲੱਗੇ ਬੋਹੜ ਦੇ ਦਰੱਖਤ ਹੇਠਾਂ ਬੈਠੇ ਤਿੰਨ ਮੋਨੇ ਨੌਜਵਾਨ ਜੋ ਇਕ ਮੋਮੀ ਲਿਫ਼ਾਫ਼ੀ ਵਿਚੋਂ ਕੋਈ ਚੀਜ ਸੁੰਘਦੇ ਹੋਏ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਕੇ ਖੜੇ ਹੋ ਗਏ | ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਇਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇਨ੍ਹਾਂ ਨੇ ਆਪਣੀ ਪਹਿਚਾਣ ਗੁਰਵਿੰਦਰ ਸਿੰਘ ਉਰਫ ਸੱਤਾ ਵਾਸੀ ਪਿੰਡ ਢੀਮਾਂਵਾਲੀ ਅਤੇ ਮਨਿੰਦਰ ਸਿੰਘ ਵਾਸੀ ਦਾਨੇਵਾਲਾ ਰੋਡ ਪਿੰਡ ਸੰਧਵਾਂ, ਜ਼ਿਲ੍ਹਾ ਫ਼ਰੀਦਕੋਟ ਵਜੋੋਂ ਕਰਵਾਈ | ਪੁਲਿਸ ਨੂੰ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 3.63 ਗ੍ਰਾਮ ਹੈਰੋਇਨ, ਪੰਨੀ ਸਿਲਵਰ ਅਤੇ ਇਕ ਲਾਈਟਰ ਰੰਗ ਪੀਲਾ ਬਰਾਮਦ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਐਸ.ਆਈ. ਜਨਕ ਰਾਜ ਦੇ ਸ਼ੁਕਰਾਨਾ ਸਹਿਜ ਪਾਠ ਦੇ ਭੋਗ 'ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਕੋਟਕਪੂਰਾ 'ਚ ਕਾਂਗਰਸ ਪਾਰਟੀ ਨੇ ਖੱਚਰ-ਰੇਹੜੇ 'ਤੇ ਬਹਿ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ <br/>
Ad Position 24