29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲਵਾਰਿਸ ਕੁੱਤਿਆਂ ਨੇ ਵੱਛੇ ਨੂੰ ਨੋਚ-ਨੋਚ ਖਾਧਾ <br/>

Ad Position 21
No active advertisement
ਅਜੀਤ ਡੈਸਕ 03-06-2026
ਬਾਘਾ ਪੁਰਾਣਾ, 2 ਜੂਨ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਵਿਖੇ ਸੰਘਣੀ ਆਬਾਦੀ ਇਲਾਕੇ ਵਿਚ ਲਵਾਰਿਸ ਕੁੱਤਿਆਂ ਦਾ ਅਤੰਕ ਦਿਨੋਂ ਵਧ ਰਿਹਾ ਹੈ ਅਤੇ ਇਸ ਤਾਜਾ ਮਿਸਾਲ ਉਸ ਸਮੇਂ ਮਿਲੀ ਜਦੋਂ ਇਹ ਅਵਾਰਾ ਕੁੱਤੇ ਇਕ ਬੇਸਹਾਰਾ ਗਾਂ ਦੇ ਵੱਛੇ ਨੂੰ ਖਾ ਗਏ ਪਰ ਇਨ੍ਹਾਂ ਲਵਾਰਿਸ ਕੁੱਤਿਆਂ ਤੋਂ ਇਲਾਕੇ ਨੂੰ ਮੁਕਤ ਕਰਨ ਵੱਲ ਬਾਘਾ ਪੁਰਾਣਾ ਪ੍ਰਸ਼ਾਸ਼ਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਬੇਸ਼ੱਕ ਇਹ ਖਤਰਨਾਕ ਲਵਾਰਿਸ ਕੁੱਤਿਆਂ ਪ੍ਰਤੀ ਮਾਣਯੋਗ ਸੁਪਰੀਮ ਕੋਰਟ ਦੇ ਸਖਤ ਹੁਕਮਾਂ ਦੀ ਪੰਜਾਬ ਸਰਕਾਰ ਨੇ ਇਨ ਬਿਨ ਪਾਲਨਾ ਕਰਨ ਦੀ ਗੱਲ ਕਹੀ ਹੈ ਪਰ ਬਾਘਾ ਪੁਰਾਣਾ ਪ੍ਰਸ਼ਾਸਨ ਦਾ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦਿਸ ਰਿਹਾ | ਉਕਤ ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਸ਼ਹਿਰ ਤੋਂ ਚੰਨੂਵਾਲਾ ਰੋਡ 'ਤੇ ਸਥਿਤ ਸੂਏ ਦੇ ਬਿਲਕੁਲ ਨਜ਼ਦੀਕ ਬੀਤੀ ਰਾਤ ਨੂੰ ਕੁਝ ਆਵਾਰਾ ਕੁੱਤੇ ਇਕ ਅਵਾਰਾ ਗਾਂ ਦੇ ਵੱਛੇ ਦੇ ਮਗਰ ਪੈ ਪੈ ਗਏ ਅਤੇ ਸਾਰੀ ਰਾਤ ਵੱਛੇ ਨੂੰ ਨੋਚ-ਨੋਚ ਕੇ ਖਾਂਦੇ ਰਹੇ | ਇੱਥੇ ਜ਼ਿਕਰਯੋਗ ਹੈ ਕਿ ਉਕਤ ਘਟਨਾ ਨੇੜੇ ਗਾਊਸ਼ਾਲਾ ਵੀ ਸਥਿਤ ਹੈ ਪਰ ਨਾ ਤਾਂ ਗਊਸ਼ਾਲਾ ਵਾਲਿਆਂ ਨੇ ਇਧਰ ਧਿਆਨ ਦਿੱਤਾ ਅਤੇ ਨਾ ਹੀ ਪ੍ਰਸ਼ਾਸ਼ਨ ਦਾ ਇਨ੍ਹਾਂ ਖੂੰਖਾਰ ਕੁੱਤਿਆਂ ਵੱਲ ਧਿਆਨ ਗਿਆ | ਜਿਸ ਕਾਰਨ ਲੋਕਾਂ ਵਿਚ ਇਨ੍ਹਾਂ ਕੁੱਤਿਆਂ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ | ਲੋਕਾਂ ਨੇ ਸਰਕਾਰ ਅਤੇ ਹਲਕਾ ਵਿਧਾਇਕ ਤੋਂ ਮੰਗ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਸਖਤ ਕਦਮ ਚੁੱਕ ਕੇ ਇਨ੍ਹਾਂ ਕੁੱਤਿਆਂ ਤੋਂ ਲੋਕਾਂ ਨੂੰ ਛੁਟਕਾਰਾ ਦਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੀ.ਯੂ. ਸਕਿੱਲ ਟੂ ਮਾਰਕੀਟ ਹੱਬ ਲਈ ਪਿ੍ੰਸੀਪਲ ਡਾ. ਨੀਨਾ ਅਨੇਜਾ ਦੀ ਜ਼ਿਲ੍ਹਾ ਮੋਗਾ ਦੇ ਨੋਡਲ ਅਫ਼ਸਰ ਵਜੋਂ ਨਿਯੁਕਤੀ... ਅਗਲੀ ਖ਼ਬਰ ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ-ਗੁਰਪਿਆਰ ਸਿੰਘ
Ad Position 24