29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਨੇ ਧਾਰਮਿਕ ਸਾਹਿਤ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 03-06-2026
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਏਕੋਟ ਨਾਲ ਸੰਬੰਧਿਤ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.) ਰਾਏਕੋਟ ਵਲੋਂ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਗੁਰਦੁਆਰਾ ਜਨਮ ਅਸਥਾਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਦੂਜੀ ਪਿੰਡ ਸਰਾਏਨਾਗਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਧਾਰਮਿਕ ਸਾਹਿਤ ਦਾ ਮੁਫ਼ਤ ਲੰਗਰ ਲਗਾਇਆ ਗਿਆ | ਸਰਾਏਨਾਗਾ ਵਿਖੇ ਸੁਸਾਇਟੀ ਦੇ ਮੈਬਰਾਂ/ਨਾਨਕ ਨਾਮ ਲੇਵਾ ਸੰਗਤਾਂ ਵਲੋਂ ਬੜੀ ਨਿਮਰਤਾ ਤੇ ਸਤਿਕਾਰ ਨਾਲ ਸੰਗਤਾਂ ਨੂੰ ਧਾਰਮਿਕ ਸਾਹਿਤ ਵੰਡਿਆ ਗਿਆ | ਸੰਗਤਾਂ ਨੇ ਧਾਰਮਿਕ ਸਾਹਿਤ ਪ੍ਰਾਪਤ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ | ਇਸ ਮੌਕੇ ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਦੂਜੀ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਜਰਮਨਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਧਾਰਮਿਕ ਸਾਹਿਤ ਦੇ ਸਟਾਲ 'ਤੇ ਪਹੁੰਚ ਕੇ ਧਾਰਮਿਕ ਸਾਹਿਤ ਪ੍ਰਾਪਤ ਕੀਤਾ ਅਤੇ ਸੁਸਾਇਟੀ ਵਲੋਂ ਲਗਾਏ ਗਏ ਧਾਰਮਿਕ ਸਾਹਿਤ ਦੇ ਮੁਫ਼ਤ ਲੰਗਰ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅੱਜ ਜ਼ਰੂਰੀ ਲੋੜ ਹੈ ਕਿ ਧਾਰਮਿਕ ਸਾਹਿਤ ਦੇ ਵੱਧ ਤੋਂ ਵੱਧ ਲੰਗਰ ਲਗਾਏ ਜਾਣ | ਇਸ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਡਾ. ਕਰਵਿੰਦਰ ਸਿੰਘ ਇੰਗਲੈਂਡ (ਰਾਏਕੋਟ ਵਾਲੇ) ਨੇ ਕਿਹਾ ਕਿ ਸੁਸਾਇਟੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ, ਆਪਸੀ ਭਾਈਚਾਰੇ ਤੇ ਸੇਵਾ ਦੀ ਭਾਵਨਾ ਨੂੰ ਪ੍ਰਫ਼ੁੱਲਿਤ ਕਰਨਾ ਹੈ | ਇਸ ਮੌਕੇ ਸੁਸਾਇਟੀ ਦੇ ਮੁੱਖ ਸਲਾਹਕਾਰ ਰਾਜਪਾਲ ਸਿੰਘ ਬਰ੍ਹਮੀ, ਕੇਸਰ ਸਿੰਘ ਬਰ੍ਹਮੀ, ਸੁਰਿੰਦਰ ਸਿੰਘ ਬਰ੍ਹਮੀ, ਭਾਈ ਸੁਖਵਿੰਦਰ ਸਿੰਘ ਖ਼ਾਲਸਾ (ਮੁੱਖ ਸੇਵਾਦਾਰ ਗੁਰਦੁਆਰਾ ਰਵਿਦਾਸ ਮਹਾਰਾਜ ਬਰ੍ਹਮੀ), ਸੇਵਾ ਮੁਕਤ ਲੈਕਚਰਾਰ ਬਲਵਿੰਦਰ ਸਿੰਘ ਬੱਸੀਆਂ, ਨਰਿੰਦਰ ਕੌਰ ਬੱਸੀਆਂ, ਮੀਤਾ ਰਾਏਕੋਟੀ, ਗੁਰਜੰਟ ਸਿੰਘ ਜੰਟਾ, ਪਰਮਜੀਤ ਸਿੰਘ ਪੰਮਾ, ਰਣਜੀਤ ਕੌਰ, ਜਗਜੀਤ ਕੌਰ, ਚਰਨਜੀਤ ਕੌਰ, ਸਰਬਜੀਤ ਕੌਰ ਧਾਮੀ, ਹਰਜਿੰਦਰ ਕੌਰ, ਸਰਬਜੀਤ ਕੌਰ, ਅਨੂਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਮਨਕੀਰਤ ਸਿੰਘ, ਹਰਕੀਰਤ ਸਿੰਘ, ਤਲਵੀਰ ਕੌਰ, ਗੁਰਨੂਰ ਕੌਰ, ਪ੍ਰੈੱਸ ਸਕੱਤਰ ਨਿਰਮਲ ਦੋਸਤ, ਗੁਰਪ੍ਰੀਤ ਕੌਰ, ਪ੍ਰਦੀਪ ਕੌਰ, ਰਵਦੀਪ ਕੌਰ, ਜਸਦੀਪ ਕੌਰ, ਹਰਦੀਪ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੁਆਰਾ ਮਾਤਾ ਦੀ ਚੌਂਕੀ ਕਰਵਾਈ
Ad Position 24